ਚੋਰਾਂ ਨੇ ਬੈਂਕ ਦੇ ਤੋੜੇ ਤਾਲੇ

Saturday, Sep 09, 2017 - 02:27 AM (IST)

ਟਾਂਡਾ ਉੜਮੁੜ, (ਗੁਪਤਾ, ਸ਼ਰਮਾ, ਮੋਮੀ, ਜਸਵਿੰਦਰ)- ਟਾਂਡਾ ਵਿਖੇ ਅਣਪਛਾਤੇ ਚੋਰਾਂ ਵੱਲੋਂ ਥਾਣਾ ਟਾਂਡਾ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਪੈਂਦੇ ਪੰਜਾਬ ਨੈਸ਼ਨਲ ਬੈਂਕ ਟਾਂਡਾ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਤਾਲੇ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਬੰਧੀ ਬੈਂਕ ਦੇ ਚੀਫ ਮੈਨੇਜਰ ਦਿਵਾਕਰ ਰਾਏ ਨੇ ਦੱਸਿਆ ਕਿ ਉਹ ਸਵੇਰੇ ਜਦੋਂ ਬੈਂਕ ਪਹੁੰਚਿਆ ਤਾਂ ਬੈਂਕ ਦੇ ਤਾਲੇ ਟੁੱਟੇ ਹੋਏ ਦੇਖ ਕੇ ਹੈਰਾਨ ਰਹਿ ਗਿਆ। ਇਸ ਦੀ ਸੂਚਨਾ ਥਾਣਾ ਟਾਂਡਾ ਨੂੰ ਦਿੱਤੀ ਗਈ। ਇਸ ਦੌਰਾਨ ਡੀ. ਐੱਸ. ਪੀ. ਦਸੂਹਾ ਰਜਿੰਦਰ ਸ਼ਰਮਾ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ। ਚੋਰ ਬੈਂਕ ਦੇ ਸਟਰਾਂਗ ਰੂਮ ਤੱਕ ਤਾਂ ਨਹੀਂ ਪਹੁੰਚ ਸਕੇ ਪਰ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਸੀ. ਲੈ ਕੇ ਫ਼ਰਾਰ ਹੋ ਗਏ। ਥਾਣਾ ਟਾਂਡਾ ਤੋਂ ਥੋੜ੍ਹੀ ਦੂਰੀ 'ਤੇ ਹੋਈ ਵਾਰਦਾਤ ਕਾਰਨ ਲੋਕ ਕਾਫੀ ਹੈਰਾਨ ਸਨ।


Related News