ਚੋਰ ਗਹਿਣੇ, ਗੈਸ ਸਿਲੰਡਰ ਤੇ ਹੋਰ ਸਾਮਾਨ ਲੈ ਉੱਡੇ
Sunday, Aug 20, 2017 - 03:18 AM (IST)

ਦਸੂਹਾ, (ਝਾਵਰ)- ਦਸੂਹਾ ਦੀ ਕ੍ਰਿਸ਼ਨਾ ਕਾਲੋਨੀ ਗਲੀ ਨੰ. 2 'ਚ ਇਕ ਮਹਿਲਾ ਸੰਤੋਸ਼ ²ਸ਼ਰਮਾ ਦੇ ਘਰ ਚੋਰ ਦਰਵਾਜ਼ੇ ਦੇ ਤਾਲੇ ਤੋੜ ਕੇ ਐੱਲ. ਈ. ਡੀ., ਦੋ ਗੈਸ ਸਿਲੰਡਰ, ਇਕ ਇਨਵਰਟਰ, ਘਰ 'ਚ ਪਏ ਗਹਿਣੇ ਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਉਕਤ ਔਰਤ ਤਿੰਨ ਦਿਨ ਪਹਿਲਾਂ ਆਪਣੀ ਧੀ ਨੂੰ ਜਲੰਧਰ ਵਿਖੇ ਮਿਲਣ ਗਈ ਸੀ। ਜਦੋਂ ਉਹ ਘਰ ਵਾਪਸ ਆਈ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ। ਇਸ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।