ਇਕੋ ਰਾਤ ''ਚ ਚੋਰਾਂ ਨੇ 2 ਸਕੂਲਾਂ ਨੂੰ ਬਣਾਇਆ ਨਿਸ਼ਾਨਾ, ਲੈ ਗਏ ਕੀਮਤੀ ਸਾਮਾਨ
Wednesday, Jan 11, 2023 - 12:14 AM (IST)
ਗੜ੍ਹਦੀਵਾਲਾ (ਮੁਨਿੰਦਰ) : ਕੰਡੀ ਹਲਕੇ ਦੇ ਪਿੰਡ ਬਰੂਹੀ ਦੇ ਦੋ ਵੱਖ-ਵੱਖ ਸਕੂਲਾਂ 'ਚ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੇ ਤਹਿਤ ਚੋਰ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਸ ਵਿੱਚੋਂ ਕੀਮਤੀ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਇਸ ਚੋਰੀ ਸਬੰਧੀ ਸਰਕਾਰੀ ਹਾਈ ਸਕੂਲ ਦੀ ਹੈੱਡਟੀਚਰ ਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਗਲਵਾਰ ਸਵੇਰੇ ਜਦੋਂ ਉਹ ਸਕੂਲ ਪਹੁੰਚੇ ਤਾਂ ਸਕੂਲ ਦੇ ਹਰੇਕ ਕਮਰੇ ਦੇ ਤਾਲੇ ਟੁੱਟੇ ਹੋਏ ਸਨ।
ਇਹ ਵੀ ਪੜ੍ਹੋ : ਗਾਲ੍ਹਾਂ ਕੱਢਣ ਤੋਂ ਰੋਕਣਾ ਪਿਆ ਮਹਿੰਗਾ, ਸਿਰ 'ਤੇ ਡਾਂਗ ਮਾਰ ਗੁਆਂਢਣ ਦਾ ਕੀਤਾ ਕਤਲ
ਚੋਰਾਂ ਸਕੂਲ 'ਚੋਂ 4 ਐੱਲ. ਈ. ਡੀ., ਪ੍ਰਾਜੈਕਟ ਦੇ ਸਪੀਕਰ, ਬਲਿਊਟੁੱਥ ਸਪੀਕਰ, ਕੰਪਿਊਟਰ ਲੈਬ 'ਚੋਂ 2 ਬੈਟਰੀਆਂ, ਇਕ ਯੂ. ਪੀ. ਐੱਸ., ਮਿਡ-ਡੇ ਮੀਲ ਦੀ ਰਸੋਈ ਵਿੱਚੋਂ 1 ਗੈਸ ਸਿਲੰਡਰ, 2 ਪਤੀਲੇ,1 ਕੂਕਰ, 1 ਕੁਇੰਟਲ ਚਾਵਲ, ਸਾਇੰਸ ਰੂਮ ਵਿਚੋਂ 2 ਮਾਈਕਰੋਸਕੋਪ ਅਤੇ ਸਕੂਲ ਦੀਆਂ ਸਾਰੀਆਂ ਟੂਟੀਆਂ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਸਕੂਲ ਦੇ ਸਰਕਾਰੀ ਰਿਕਾਰਡ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਕੈਸ਼ ਵੈਨ ਦੇ ਗਾਰਡ ਨੂੰ ਗੋਲ਼ੀ ਮਾਰ ਕੇ ਲੱਖਾਂ ਰੁਪਏ ਲੁੱਟ ਕੇ ਲੈ ਗਏ ਬਦਮਾਸ਼
ਇਸੇ ਤਰ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ ਦੇ ਹੈੱਡਟੀਚਰ ਸਤਨਾਮ ਸਿੰਘ ਨੇ ਦੱਸਿਆ ਕਿ ਚੋਰ ਮਿਡ-ਡੇ ਮੀਲ ਦੀ ਰਸੋਈ ਵਿਚੋਂ ਇਕ ਗੈਸ ਸਿਲੰਡਰ ਅਤੇ ਇਕ ਵੱਡਾ ਕੂਕਰ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਲੱਗੇ 4 ਕੈਮਰਿਆਂ ਦੀ ਚੋਰਾਂ ਵੱਲੋਂ ਭੰਨ-ਤੋੜ ਵੀ ਕੀਤੀ ਗਈ। ਇਸ ਚੋਰੀ ਦੀ ਵਾਰਦਾਤ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਆਪਣੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।