ਸ਼ਿਵਲਿੰਗ ਤੋਂ ਚਾਂਦੀ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਸਮਰਾਲਾ ਪੁਲਸ ਨੇ ਕੀਤਾ ਕਾਬੂ
Friday, Aug 09, 2024 - 03:28 PM (IST)

ਸਮਰਾਲਾ (ਵਿਪਨ ਭਾਰਦਵਾਜ): ਸ਼ਿਵਲਿੰਗ ਤੋਂ ਚਾਂਦੀ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਸਮਰਾਲਾ ਪੁਲਸ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਚੋਰੀ ਕੀਤੀ ਹੋਈ ਚਾਂਦੀ ਵੀ ਬਰਾਮਦ ਕਰ ਲਈ ਗਈ ਹੈ। ਦੋ ਦਿਨ ਪਹਿਲਾਂ ਸਮਰਾਲਾ ਦੇ ਡੱਬੀ ਬਾਜ਼ਾਰ ਦੇ ਪ੍ਰਾਚੀਨ ਸ਼ਿਵ ਮੰਦਿਰ 'ਚ ਚੋਰਾਂ ਨੇ ਸ਼ਿਵਲਿੰਗ ਤੇ ਲੱਗੀ ਪੌਣਾ ਕਿੱਲੋ ਚਾਂਦੀ ਚੋਰੀ ਕਰ ਲਈ ਸੀ। ਸਮਰਾਲਾ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਨ੍ਹਾਂ ਦੋਨਾਂ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - 15 ਅਗਸਤ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਐਲਾਨ, ਜਾਰੀ ਕੀਤਾ ਨਵਾਂ ਪ੍ਰੋਗਰਾਮ
ਇਸ ਸਬੰਧੀ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਬੀਤੇ ਦੋ ਦਿਨ ਪਹਿਲਾਂ ਅਣਪਛਾਤੇ ਚੋਰਾਂ ਨੇ ਸ਼ਿਵਲਿੰਗ 'ਤੇ ਲੱਗੀ ਹੋਈ ਚਾਂਦੀ ਦੇ ਪਤਰੇ ਨੂੰ ਚੋਰੀ ਕਰ ਲਿਆ ਸੀ। ਇਸ ਦੀ ਕੀਮਤ 80 ਹਜ਼ਾਰ ਰੁਪਏ ਤੱਕ ਦੀ ਦੱਸੀ ਜਾ ਰਹੀ ਹੈ। ਏ.ਐੱਸ.ਆਈ. ਅਵਤਾਰ ਚੰਦ ਅਤੇ ਉਨ੍ਹਾਂ ਦੀ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਇਨ੍ਹਾਂ ਅਣਪਛਾਤੇ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੀ ਪਛਾਣ ਜਗਜੀਤ ਸਿੰਘ ਉਰਫ ਜੱਗੀ ਵਾਸੀ ਪਿੰਡ ਉਟਾਲਾ ਗੁਰਜੀਤ ਸਿੰਘ ਵਾਸੀ ਬਿੱਲਾਂ ਵਾਲੀ ਛੱਪੜੀ ਖੰਨਾ ਵਜੋਂ ਹੋਈ ਹੈ। ਇਨ੍ਹਾਂ ਦੋਨਾਂ ਮੁਜ਼ਰਮਾਂ 'ਤੇ ਪਹਿਲਾਂ ਵੀ ਚੋਰੀ ਦੇ ਪਰਚੇ ਦਰਜ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8