ਦਿਨ-ਦਿਹਾੜੇ ਚੋਰਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

07/27/2017 5:26:06 PM


ਕੋਟ ਫਤੂਹੀ(ਬਹਾਦਰ ਖਾਨ) - ਨਜ਼ਦੀਕੀ ਪਿੰਡ ਮੰਨਣਹਾਨਾ ਦੇ ਮੁੱਖ ਸੜਕ ਉੱਪਰ ਇੱਕ ਕੋਠੀ ਦੇ ਤਾਲੇ ਤੋੜ ਕੇ ਚੋਰਾਂ ਨੇ ਅੰਦਰੋਂ ਲਗਪਗ ਛੇ ਲੱਖ ਰੁਪਏ ਦੀ ਨਗਦੀ 'ਤੇ ਇੱਕ ਮੋਬਾਈਲ ਫੋਨ ਚੋਰੀ ਕਰਕੇ ਫ਼ਰਾਰ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਮਿਡਲ ਸਕੂਲ ਦੇ ਸਾਹਮਣੇ ਮੁੱਖ ਸੜਕ ਉੱਪਰ ਕੋਠੀ ਜਿਸ ਦੇ ਮਾਲਕ ਮੇਜਰ ਸਿੰਘ ਪੁੱਤਰ ਦਰਸ਼ਨ ਸਿੰਘ ਜੋ ਆਪਣੀ ਪਤਨੀ ਨਛੱਤਰ ਕੌਰ ਨਾਲ ਫਗਵਾੜਾ ਦੇ ਪ੍ਰਾਈਵੇਟ ਹਸਪਤਾਲ ਤੋਂ ਸਵੇਰੇ ਲਗਪਗ 10 ਕੁ ਵਜੇ ਘਰੋਂ ਦਵਾਈ ਲੈਣ ਗਏ, ਜਦੋਂ ਉਹ ਸ਼ਾਮ ਲਗਭਗ 5 ਕੁ ਵਜੇ ਦੇ ਕਰੀਬ ਘਰ ਵਾਪਸ ਆਏ ਤਾਂ ਵੇਖ ਕੇ ਹੈਰਾਨ ਰਹਿ ਗਏ ਕਿ ਉਨ੍ਹਾਂ ਦੀ ਕੋਠੀ ਦੇ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਅਤੇ ਅੱਧਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਉਨ੍ਹਾਂ ਮੌਕੇ 'ਤੇ ਪਿੰਡ ਦੇ ਸਰਪੰਚ ਰਛਪਾਲ ਕਲੇਰ 'ਤੇ ਹੋਰ ਵਿਅਕਤੀਆਂ ਨੂੰ ਸੂਚਨਾ ਦਿੱਤੀ। ਜਦੋਂ ਉਨ੍ਹਾਂ ਅੰਦਰ ਜਾ ਕਿ ਵੇਖਿਆ ਕਿ ਅੰਦਰ ਮੁੱਖ ਦਰਵਾਜ਼ੇ ਦਾ ਤਾਲਾ ਤੋੜ ਕੇ ਚੋਰ ਅੰਦਰ ਦਾਖਲ ਹੋਏ ਸਨ। ਕਮਰੇ ਅੰਦਰ ਪਈਆਂ ਲੋਹੇ ਦੀਆਂ ਦੋਵੇ ਅਲਮਾਰੀਆਂ ਤੋੜ ਕੇ ਉਨ੍ਹਾਂ ਦੀ ਤਸੱਲੀ ਨਾਲ ਫੋਲਾ ਫਰੋਲੀਂ ਕੀਤੀ ਹੋਈ ਸੀ। ਇੱਕ ਅਲਮਾਰੀ ਜਿਸ 'ਚ ਗੁਰਦੁਆਰਾ ਨਾਭ ਕੰਵਲ ਰਾਜਾ ਸਾਹਿਬ ਦੀ ਲਗਪਗ ਸਾਢੇ ਚਾਰ ਲੱਖ ਰੁਪਏ ਦੇ ਕਰੀਬ ਨਗਦੀ ਸੀ 'ਤੇ ਦੂਸਰੇ ਕਮਰੇ ਦੀ ਅਲਮਾਰੀ 'ਚੋਂ ਲਗਪਗ ਜ਼ਮੀਨ ਦਾ ਹਾਲ਼ਾ ਦੇਣ ਲਈ ਰੱਖੇ ਡੇਢ ਲੱਖ ਰੁਪਏ ਦੀ ਨਗਦੀ ਅਤੇ ਟੇਬਲ ਉੱਪਰ ਪਿਆ ਇੱਕ ਮੋਬਾਈਲ ਫ਼ੋਨ ਚੋਰੀ ਕਰਕੇ ਲੈ ਗਏ ਪਰ ਸਾਰੇ ਘਰ ਅੰਦਰ ਹੋਈ ਫਰੋਲਾ-ਫਰਾਲੀ ਦੇ ਖਿਲਾਰੇ ਕਰਕੇ ਘਰੋਂ ਹੋਰ ਸਮਾਨ ਦੇ ਚੋਰੀ ਸਬੰਧੀ ਖ਼ਬਰ ਲਿਖੇ ਜਾਣ ਤੱਕ ਪਤਾ ਨਹੀਂ ਲੱਗ ਸਕਿਆ। 


Related News