...ਹੁਣ ਕਾਉਣੀ ਸਾਂਝ ਕੇਂਦਰ ਬਣਿਆ ਚੋਰਾਂ ਦਾ ਨਿਸ਼ਾਨਾ

9/1/2017 7:58:44 AM

ਸਾਦਿਕ  (ਦੀਪਕ) - ਪਿੰਡ ਕਾਉਣੀ ਵਿਖੇ ਸਾਂਝ ਕੇਂਦਰ 'ਚੋਂ ਬੀਤੀ ਰਾਤ ਚੋਰਾਂ ਵੱਲੋਂ ਸੰਨ੍ਹ ਲਾ ਕੇ ਸਕੈਨਰ ਚੋਰੀ ਕਰ ਲਿਆ ਗਿਆ।  ਜਾਣਕਾਰੀ ਦਿੰਦਿਆਂ ਸੁਖਜਿੰਦਰ ਸਿੰਘ ਆਪ੍ਰੇਟਰ ਨੇ ਦੱਸਿਆ ਕਿ ਜਦੋਂ ਉਹ ਸਵੇਰ ਸਮੇਂ ਕੇਂਦਰ 'ਚ ਆਇਆ ਤਾਂ ਦਰਵਾਜ਼ਾ ਖੁੱਲ੍ਹਾ ਪਿਆ ਸੀ ਅਤੇ ਉਸ ਨੇ ਅੰਦਰ ਜਾ ਕੇ ਵੇਖਿਆ ਤਾਂ ਸਕੈਨਰ ਗਾਇਬ ਸੀ, ਜਿਸ ਬਾਰੇ ਉਸ ਨੇ ਪੰਚਾਇਤ ਨੂੰ ਸੂਚਿਤ ਕੀਤਾ। ਜਾਣਕਾਰੀ ਅਨੁਸਾਰ ਚੋਰ ਕੇਂਦਰ 'ਚੋਂ ਸਕੈਨਰ ਲੈ ਗਏ ਤੇ ਉਨ੍ਹਾਂ ਦਰਵਾਜ਼ੇ ਦਾ ਜਿੰਦਰਾ ਤੋੜ ਕੇ ਕਾਰਵਾਈ ਨੂੰ ਅੰਜਾਮ ਦਿੱਤਾ। ਸਰਪੰਚ ਨਵਤੇਜ ਸਿੰਘ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ਮੌਕੇ ਸਾਂਝ ਕੇਂਦਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੇ ਜਸਪਾਲ ਸਿੰਘ ਜ਼ਿਲਾ ਟੀਮ ਮੁਖੀ ਅਨੁਸਾਰ ਜੋ ਫੁਟੇਜ ਕੈਮਰੇ ਵਿਚ ਆਈ ਹੈ, ਉਸ 'ਚ ਇਕ ਹੀ ਵਿਅਕਤੀ ਦਿਖਾਈ ਦੇ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ