"ਅੰਕਲ! ਤੁਸੀਂ ਜੋ..." ਨਾਬਾਲਿਗ ਚੋਰ ਦੀ ਗੱਲ ਸੁਣ ਕੇ ਹੱਸ ਪਏ ਪੁਲਸ ਮੁਲਜ਼ਮ
Monday, Feb 03, 2025 - 11:43 AM (IST)
ਲੁਧਿਆਣਾ (ਰਾਜ/ਬੇਰੀ)- ਸੈਕਟਰ-32 ਸਥਿਤ ਇਕ ਬੰਦ ਪਈ ਕੋਠੀ ’ਚ 2 ਨਾਬਾਲਿਗ ਚੋਰੀ ਦੇ ਇਰਾਦੇ ਨਾਲ ਦਾਖਲ ਹੋਏ। ਗੁਆਂਢੀਆਂ ਨੂੰ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਇਕ ਨੂੰ ਦਬੋਚ ਲਿਆ, ਜਦਕਿ ਉਸ ਦਾ ਸਾਥੀ ਮੌਕਾ ਦੇਖ ਕੇ ਫਰਾਰ ਹੋ ਗਿਆ। ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਦੇ ਪੁੱਜਦੇ ਹੀ ਨਾਬਾਲਿਗ ਚੋਰ ਇਕਦਮ ਕਹਿਣ ਲੱਗਾ, ‘‘ਅੰਕਲ ਤੁਸੀਂ ਜੋ ਪੁੱਛੋਂਗੇ ਦੱਸ ਦੇਵਾਂਗਾ, ਬਸ ਮੇਰੇ ਕੰਨ ’ਤੇ ਥੱਪੜ ਨਾ ਮਾਰਨਾ, ਮੇਰਾ ਕੰਨ ਬਹੁਤ ਦੁਖਦਾ ਹੈ।’’ ਉਸ ਦੀ ਇਹ ਗੱਲ ਸੁਣ ਕੇ ਪੁਲਸ ਮੁਲਾਜ਼ਮਾਂ ਸਮੇਤ ਉਥੇ ਖੜ੍ਹੇ ਸਾਰੇ ਲੋਕ ਹੱਸਣ ਲੱਗੇ। ਇਸ ਤੋਂ ਬਾਅਦ ਪੁਲਸ ਉਸ ਦੀ ਐਕਟਿਵਾ ਅਤੇ ਉਸ ਨੂੰ ਫੜ ਕੇ ਥਾਣੇ ਲੈ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 28 'ਚੋਂ 10 ਦਿਨ ਛੁੱਟੀਆਂ! ਜਾਣੋ ਕਦੋਂ-ਕਦੋਂ ਕੀ ਕੁਝ ਰਹੇਗਾ ਬੰਦ
ਦਰਅਸਲ, ਘਟਨਾ ਐਤਵਾਰ ਦੁਪਹਿਰ ਦੀ ਹੈ, ਸੈਕਟਰ-32 ਵਿਚ ਇਕ ਕੋਠੀ ਬੰਦ ਪਈ ਹੈ, 2 ਨਾਬਾਲਿਗ ਇਕ ਐਕਟਿਵਾ ’ਤੇ ਆਏ ਅਤੇ ਚੋਰੀ ਦੇ ਇਰਾਦੇ ਨਾਲ ਅੰਦਰ ਦਾਖਲ ਹੋ ਗਏ। ਉਨ੍ਹਾਂ ਦੀ ਐਕਟਿਵਾ ਬਾਹਰ ਹੀ ਖੜ੍ਹੀ ਹੋਈ ਸੀ ਪਰ ਗੁਆਂਢੀਆਂ ਨੂੰ ਸ਼ੱਕ ਹੋ ਗਿਆ। ਇਸ ਲਈ ਉਨ੍ਹਾਂ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਬੁਲਾਇਆ ਅਤੇ ਕੋਠੀ ’ਤੇ ਧਾਵਾ ਬੋਲ ਦਿੱਤਾ। ਇਸ ਵਿਚ ਇਕ ਨਾਬਾਲਿਗ ਮੌਕੇ ਦਾ ਫਾਇਦਾ ਚੁੱਕਦੇ ਹੋਏ ਫਰਾਰ ਹੋਣ ’ਚ ਕਾਮਯਾਬ ਹੋ ਗਿਆ, ਜਦਕਿ ਦੂਜਾ ਨਾਬਾਲਿਗ ਲੋਕਾਂ ਦੇ ਹੱਥੇ ਚੜ੍ਹ ਗਿਆ। ਉਸ ਦੀ ਐਕਟਿਵਾ ਵੀ ਉਥੋਂ ਬਰਾਮਦ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਚਾਈਂ-ਚਾਈਂ ਵਿਦੇਸ਼ ਤੋਂ ਪੰਜਾਬ ਪਰਤਿਆ NRI, 24 ਘੰਟਿਆਂ ਬਾਅਦ ਹੀ ਹੋਇਆ ਉਹ ਜੋ ਸੋਚਿਆ ਨਾ ਸੀ...
ਲੋਕਾਂ ਨੇ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨਾਬਾਲਿਗ ਮੁਲਜ਼ਮ ਨੂੰ ਫੜ ਕੇ ਥਾਣੇ ਲੈ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8