ਆਦਮਖੋਰ ਚੋਰ ਦਾ ਕਾਰਾ, ਦੰਦਾਂ ਨਾਲ ਵੱਢ ਦਿੱਤਾ ਏ. ਐੱਸ. ਆਈ. ਦਾ ਕੰਨ
Wednesday, Feb 24, 2021 - 04:07 PM (IST)
ਹੁਸ਼ਿਆਰਪੁਰ— ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਚੋਰੀ ਦੀ ਨੀਅਤ ਨਾਲ ਘਰ ’ਚ ਦਾਖ਼ਲ ਹੋਏ ਚੋਰ ਨੇ ਪੁਲਸ ਦੇ ਚੁੰਗਲ ’ਚੋਂ ਭੱਜਣ ਲਈ ਏ. ਐੱਸ. ਆਈ. ਦਾ ਕੰਨ ਹੀ ਦੰਦਾਂ ਨਾਲ ਵੱਢ ਦਿੱਤਾ। ਥਾਣਾ ਸਦਰ ਅਧੀਨ ਆਉਂਦੇ ਪਿੰਡ ਚੌਹਾਲ ਵਿਖੇ ਵਾਰਡ ਨੰਬਰ 7 ਦੇ ਧਰਮਾਲ ਨੇ ਦੱਸਿਆ ਕਿ ਉਹ ਆਪਣੇ ਗੁਆਂਢ ’ਚ ਗਏ ਹੋਏ ਸਨ ਅਤੇ ਜਦੋਂ ਉਹ ਘਰ ਵਾਪਸ ਆਏ ਤਾਂ ਵੇਖਿਆ ਕਿ ਇਕ ਨੌਜਵਾਨ ਉਨ੍ਹਾਂ ਦੇ ਘਰ ’ਚ ਦਾਖ਼ਲ ਹੋਇਆ ਪਿਆ ਸੀ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਮਾਹਿਲਪੁਰ ਦੇ ਕਿਸਾਨ ਦੀ ਮੌਤ
ਉਸ ਨੇ ਘਰ ਨੂੰ ਅੰਦਰੋਂ ਤਾਲਾ ਲਗਾ ਲਿਆ ਅਤੇ ਮਕਾਨ ਦੀ ਛੱਤ ’ਚੋਂ ਭੱਜ ਨਿਕਲਿਆ। ਇਸ ਦੌਰਾਨ ਮੁਹੱਲਾ ਵਾਸੀਆਂ ਨੇ ਉਕਤ ਨੌਜਵਾਨ ਨੂੰ ਘੇਰਾ ਪਾਇਆ ਅਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਦੇ ਹਵਾਲੇ ਕੀਤਾ। ਗਿ੍ਰਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਬਲਕਾਰ ਵਜੋਂ ਹੋਈ ਹੈ, ਜੋਕਿ ਅੱਜੋਵਾਲ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਲੁਟੇਰਿਆਂ ਨਾਲ ਨਿਹੱਥਾ ਭਿੜਨ ਵਾਲੀ ਜਲੰਧਰ ਦੀ ਕੁਸੁਮ ਦੀ ਰਾਸ਼ਟਰੀ ਬਹਾਦਰੀ ਪੁਰਸਕਾਰ ਲਈ ਹੋਈ ਚੋਣ
ਥਾਣਾ ਸਦਰ ਦੇ ਏ. ਐੱਸ. ਆਈ. ਕੌਸ਼ਲ ਚੰਦਰ ਨੇ ਦੱਸਿਆ ਕਿ ਉਹ ਚੋਰ ਬਲਕਾਰ ਵਾਸੀ ਅੱਜੋਵਾਲ ਨੂੰ ਗਿ੍ਰਫ਼ਤਾਰ ਕਰਕੇ ਗੱਡੀ ਵਿਚ ਥਾਣੇ ਲੈ ਕੇ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਹ ਸ਼ਿਵਬਾੜੀ ਮੰਦਿਰ ਦੇ ਕੋਲ ਪਹੁੰਚੇ ਤਾਂ ਮੁਲਜ਼ਮ ਨੇ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਅਤੇ ਛਾਲ ਮਾਰ ਕੇ ਤੁਰੰਤ ਭੱਜਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪਿੱਛਾ ਕਰਕੇ ਜਿਵੇਂ ਹੀ ਉਸ ਨੂੰ ਦਬੋਚਿਆ ਤਾਂ ਉਸ ਨੇ ਦੰਦਾਂ ਨਾਲ ਉਨ੍ਹਾਂ ਦਾ ਕੰਨ ਵੱਢ ਦਿੱਤਾ।
ਬਾਅਦ ’ਚ ਸਾਥੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਥਾਣੇ ਲਿਆਂਦਾ ਗਿਆ। ਇਸ ਤੋਂ ਬਾਅਦ ਜ਼ਖ਼ਮੀ ਹਾਲਤ ’ਚ ਕੌਸ਼ਲ ਨੂੰ ਉਸ ਦੇ ਸਾਥੀ ਵੱਢੇ ਹੋਏ ਕੰਨ ਨਾਲ ਸਿਵਲ ਹਸਪਤਾਲ ਲੈ ਕੇ ਪਹੁੰਚੇ। ਥਾਣਾ ਸਦਰ ਦੇ ਐੱਸ. ਆਈ. ਚੰਚਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਜਾਰੀ ਰੱਖੀ ਗਈ ਹੈ। ਮੁਲਜ਼ਮ 15 ਦਿਨ ਪਹਿਲਾਂ ਹੀ ਜੇਲ ’ਚੋਂ ਬਾਹਰ ਆਇਆ ਸੀ। ਪੁਲਸ ਨੇ ਬਲਕਾਰ ’ਤੇ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਕੀਤੇ ਹੋਏ ਹਨ। ਡੇਢ ਮਹੀਨਾ ਪਹਿਲਾਂ ਵੀ ਚੋਰੀ ਦੀ ਦੋਸ਼ ’ਚ ਗਿ੍ਰਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੀ ਅਤੇ 15 ਦਿਨ ਪਹਿਲਾਂ ਹੀ ਜੇਲ ’ਚੋਂ ਬਾਹਰ ਆਇਆ ਸੀ।
ਇਹ ਵੀ ਪੜ੍ਹੋ: ਨਵਾਂਸ਼ਹਿਰ ਵਿਖੇ ਕੋਰੋਨਾ ਦਾ ਕਹਿਰ ਜਾਰੀ, 41 ਵਿਦਿਆਰਥੀਆਂ ਸਣੇ 103 ਨਵੇਂ ਮਾਮਲੇ ਆਏ ਸਾਹਮਣੇ