ਚੋਰੀ ਦੇ ਸੋਨੇ ਤੇ ਹਥਿਆਰਾਂ ਸਣੇ 3 ਕਾਬੂ, 4 ਫਰਾਰ

Saturday, Jul 21, 2018 - 08:22 AM (IST)

ਚੋਰੀ ਦੇ ਸੋਨੇ ਤੇ ਹਥਿਆਰਾਂ ਸਣੇ 3 ਕਾਬੂ, 4 ਫਰਾਰ

 ਜ਼ੀਰਾ (ਗੁਰਮੇਲ) – ਨਰਿੰਦਰ ਸਿੰਘ ਡੀ. ਐੱਸ. ਪੀ. ਜ਼ੀਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਸ ਚੌਕੀ ਜੋਗੇਵਾਲਾ ਦੇ  ਸੁਰਜੀਤ ਸਿੰਘ ਏ. ਐੱਸ. ਆਈ. ਨੇ ਗੁਪਤਾ ਸੂਚਨਾ ਦੇ ਅਾਧਾਰ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਸੱਤ ਮੈਂਬਰਾਂ ’ਚੋਂ ਤਿੰਨ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਚੋਰੀ  ਦੇ ਸਾਢੇ 6 ਤੋਲੇ ਸੋਨਾ ਅਤੇ ਤੇਜ਼ ਹਥਿਆਰਾਂ ਤੋਂ ਇਲਾਵਾ ਇਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਸ਼ਨਾਖਤ ਪਿੱਪਲ ਸਿੰਘ ਪੁੱਤਰ ਪ੍ਰੀਤਮ ਸਿੰਘ, ਜਗਰੂਪ ਸਿੰਘ ਪੁੱਤਰ ਕੇਹਰ ਸਿੰਘ, ਬੂਟਾ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀਆਨ ਮਹਿਮੂਦ ਵਾਲਾ, ਬਗੀਚਾ ਸਿੰੰਘ ਪੁੱਤਰ ਪੂਰਨ ਸਿੰਘ, ਜਗਦੀਸ਼ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲੰਗੇਆਣਾ,  ਲਾਡੀ ਵਾਸੀ ਮਾਹਲੇਵਾਲਾ, ਕੋਮਲ ਵਾਸੀ ਸਿੱਧਵਾਂ ਵਜੋਂ ਹੋਈ ਹੈ, ਜਿਨ੍ਹਾਂ ’ਚੋਂ ਪਿੱਪਲ ਸਿੰਘ, ਜਗਰੂਪ ਸਿੰਘ ਅਤੇ ਬੂਟਾ ਸਿੰਘ ਪੁਲਸ ਦੇ ਕਾਬੂ ਆ ਗਏ ਹਨ ਜਦੋਂ ਕਿ ਬਾਕੀ ਭੱਜਣ ਵਿਚ ਸਫਲ ਹੋ ਗਏ। ਉਨ੍ਹਾਂ ਅੱਗੇ ਦੱਸਿਆ ਕਿ ਥਾਣਾ ਸਦਰ ਦੇ ਐੱਸ. ਐੱਚ. ਓ. ਇੰਸਪੈਕਟਰ ਹਰਦੇਵਪ੍ਰੀਤ ਸਿੰਘ ਪੁਲਸ ਪਾਰਟੀ ਨਾਲ ਪਿੰਡ ਸ਼ਾਹ ਅਬੂ ਬੱਕਰ ਵੱਲ ਗਸ਼ਤ ’ਤੇ ਸਨ ਕਿ ਇਕ ਵਿਅਕਤੀ ਬਲਵਿੰਦਰ ਸਿੰਘ ਉਰਫ਼ ਬਿੰਦਰ ਆਉਂਦਾ ਦਿਖਾਈ ਦਿੱਤਾ, ਜਿਸ ਦੇ ਹੱਥ ਵਿਚ ਲਫਾਫਾ ਫਡ਼ਿਆ ਹੋਇਆ ਸੀ ਜਿਸ ਨੂੰ ਪੁਲਸ ਨੇੇ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਇਸ ਵਿਅਕਤੀ ਕੋਲੋਂ  ਨਸ਼ੇ ਵਾਲੀਅਾਂ 3860 ਗੋਲੀਆਂ ਬਰਾਮਦ ਹੋਈਆਂ। ਪੁਲਸ  ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News