ਚੋਰਾਂ ਨੇ ਰੇਲਵੇ ਪੁਲ ਨੂੰ ਬਣਾਇਆ ਨਿਸ਼ਾਨਾ

Thursday, Jul 26, 2018 - 12:27 AM (IST)

ਚੋਰਾਂ ਨੇ ਰੇਲਵੇ ਪੁਲ ਨੂੰ ਬਣਾਇਆ ਨਿਸ਼ਾਨਾ

ਮੱਖੂ(ਵਾਹੀ)–ਨਜ਼ਦੀਕ ਪਿੰਡ ਸਰਹਾਲੀ ਦੇ ਕੋਲ ਸਥਿਤ ਰੇਲਵੇ ਕਰਾਂਸਿੰਗ ’ਤੇ ਬਣੇ ਫਾਟਕ ਨੰਬਰ ਸੀ 95  ਦੀ ਥਾਂ ’ਤੇ ਬਣਾਏ ਗਏ ਰੇਲਵੇ ਲਾਈਨ ਹੇਠਲੇ ਪੁਲ ਤੋਂ ਚੋਰਾਂ ਨੇ ਲੋਹੇ ਦੀਆਂ ਗਰਿੱਲਾਂ ਚੋਰੀ ਕਰ ਲਈਆਂ। ਇਸ ਸਬੰਧੀ ਜਾਣਕਾਰੀ ਦਿੰਦਿਅਾਂ  ਪਿੰਡ ਸਰਹਾਲੀ ਦੇ ਸਰਪੰਚ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਫਾਟਕ ਦੀ ਥਾਂ ’ਤੇ ਬਣਾਏ ਗਏ ਪੁਲ ਤੋਂ ਬੀਤੀ ਰਾਤ  4 ਗਰਿੱਲਾਂ ਚੋਰੀ ਹੋ ਜਾਣ ਤੋਂ ਬਾਅਦ ਅਨੇਕਾਂ ਰਾਹਗੀਰ ਇਹ ਗਰਿੱਲਾਂ ਜੋ ਕਿ ਪੁਲ ਹੇਠ ਪਾਣੀ ਦੀ ਨਿਕਾਸੀ ਲਈ ਰੱਖੀਆਂ ਗਈਆਂ ਸਨ, ਦੇ ਮੌਕੇ ’ਤੇ ਨਾ ਹੋਣ ਕਾਰਨ ਹਾਦਸਿਆਂ ਦੇ ਸ਼ਿਕਾਰ ਹੋ ਕੇ ਜ਼ਖਮੀ ਹੋ ਗਏ।
ਜਾਣਕਾਰੀ ਦਿੰਦਿਅਾਂ ਸਰਪੰਚ ਬਲਦੇਵ ਸਿੰਘ ਨੇ ਦੱਸਿਆ  ਕਿ ਇਹ ਪੁਲ ਸਮਾਜ ਵਿਰੋਧੀ ਅਨਸਰਾਂ ਦਾ ਅੱਡਾ ਬਣ ਚੁੱਕਾ ਹੈ ਅਤੇ ਇਥੇ ਕਈ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ, ਜਿਸ ਵੱਲ  ਪੁਲਸ ਵਿਭਾਗ ਨੂੰ ਧਿਆਨ ਦੇਣ ਦੀ ਲੋਡ਼ ਹੈ। ਬੀਤੀ ਰਾਤ ਹੋਈ ਇਸ ਚੋਰੀ ਦੀ ਜਾਣਕਾਰੀ ਸਬੰਧੀ ਰੇਲਵੇ ਪੁਲਸ ਚੌਕੀ ਮੱਖੂ  ਦੇ ਇੰਚਾਰਜ ਕੁਲਦੀਪ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੋਰੀ ਦੀ ਇਸ ਵਾਰਦਾਤ ਦੀ ਕੋਈ ਜਾਣਕਾਰੀ ਮਿਲੀ ਹੈ, ਜਿਸ ’ਤੇ ਬਣਦੀ ਕਾਰਵਾਈ ਕਰ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ  ਹੈ।
 


Related News