1 ਅਗਸਤ ਤੋਂ ਬਦਲ ਜਾਣਗੇ ਕਾਰ ਅਤੇ ਬਾਈਕ ਬੀਮੇ ਨਾਲ ਜੁੜੇ ਇਹ ਨਿਯਮ, ਜਾਣੋ ਜ਼ਰੂਰੀ ਗੱਲਾਂ
Tuesday, Jul 21, 2020 - 06:50 PM (IST)
ਨਵੀਂ ਦਿੱਲੀ — ਬੀਮਾ ਰੈਗੂਲੇਟਰੀ ਵਿਕਾਸ ਅਥਾਰਟੀ ਆਫ਼ ਇੰਡੀਆ (ਆਈਆਰਡੀਏਆਈ) 'ਮੋਟਰ ਥਰਡ ਪਾਰਟੀ' ਅਤੇ 'ਆਨ ਡੈਮੇਜ ਇੰਸ਼ੋਰੈਂਸ' ਨਾਲ ਜੁੜੇ ਨਿਯਮਾਂ ਨੂੰ ਬਦਲਣ ਜਾ ਰਹੀ ਹੈ। ਆਈਆਰਡੀਏਆਈ ਦੀਆਂ ਹਦਾਇਤਾਂ ਅਨੁਸਾਰ 1 ਅਗਸਤ ਤੋਂ ਨਵੀਂ ਕਾਰ ਖਰੀਦਣ ਵਾਲਿਆਂ ਲਈ 3 ਅਤੇ 5 ਸਾਲ ਦਾ ਬੀਮਾ ਖਰੀਦਣਾ ਲਾਜ਼ਮੀ ਨਹੀਂ ਹੋਵੇਗਾ। ਕੰਪਨੀ ਨੇ ਪੈਕੇਜ ਕਵਰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਇਸਦਾ ਸਿੱਧਾ ਅਸਰ ਵਾਹਨਾਂ ਦੀ ਘੱਟ ਰਹੀ ਖਰੀਦਦਾਰੀ ਅਤੇ ਲੰਮੇ ਸਮੇਂ ਤੋਂ ਪਾਲਸੀ ਮਹਿੰਗੀ ਹੋਣ ਕਾਰਨ ਨਵੀਂ ਕਾਰ ਖਰੀਦਣ ਦਾ ਮਨ ਬਣਾ ਰਹੇ ਗਾਹਕਾਂ 'ਤੇ ਪਵੇਗਾ।
ਹਾਲਾਂਕਿ ਜੇ ਵੇਖਿਆ ਜਾਵੇ ਤਾਂ ਜਿਨ੍ਹਾਂ ਨੇ ਪਹਿਲਾਂ ਕਾਰ ਖਰੀਦ ਲਈ ਹੈ, ਉਹ ਵੀ ਇਸ ਤੋਂ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿ ਸਕਣਗੇ। ਇਹ ਲੰਬੀ ਮਿਆਦ ਦਾ ਬੀਮਾ ਪੈਕੇਜ ਸੁਪਰੀਮ ਕੋਰਟ ਨੇ 1 ਸਤੰਬਰ, 2018 ਨੂੰ ਪੇਸ਼ ਕੀਤਾ ਸੀ। ਇਸ ਦੇ ਤਹਿਤ ਲੰਬੀ ਮਿਆਦ ਦਾ ਅਰਥ ਹੈ ਦੋਪਹੀਆ ਵਾਹਨ ਚਾਲਕਾਂ ਲਈ ਪੰਜ ਸਾਲ ਅਤੇ ਚਾਰ ਪਹੀਆ ਵਾਹਨ ਚਾਲਕਾਂ ਲਈ ਤਿੰਨ ਸਾਲ ਦੀ 'ਮੋਟਰ ਥਰਡ ਪਾਰਟੀ ਪਾਲਿਸੀ' ਲਾਗੂ ਕੀਤੀ ਗਈ ਸੀ। ਇਸ ਤੋਂ ਬਾਅਦ ਬੀਮਾ ਕੰਪਨੀਆਂ ਨੇ ਲੰਬੇ ਸਮੇਂ ਦੀਆਂ ਪੈਕੇਜ ਯੋਜਨਾਵਾਂ ਪੇਸ਼ ਕੀਤੀਆਂ ਜਿਸ ਵਿਚ ਤੀਜੀ ਧਿਰ ਅਤੇ ਨੁਕਸਾਨ ਦੇ ਕਵਰ ਉਪਲਬਧ ਸਨ।
ਕਾਰ ਅਤੇ ਬਾਈਕ ਖਰੀਦਣਾ ਹੋਵੇਗਾ ਸਸਤਾ
ਮੋਟਰ ਵਾਹਨ ਬੀਮਾ ਪਾਲਸੀ ਬਦਲਣ ਨਾਲ ਅਗਲੇ ਮਹੀਨੇ ਤੋਂ ਨਵੀਂ ਕਾਰ ਜਾਂ ਬਾਈਕ ਖਰੀਦਣਾ ਥੋੜ੍ਹਾ ਸਸਤਾ ਹੋ ਜਾਵੇਗਾ। ਇਸ ਨਾਲ ਕੋਰੋਨਾ ਪੀਰੀਅਡ ਦੇ ਲੱਖਾਂ ਲੋਕਾਂ ਨੂੰ ਫਾਇਦਾ ਹੋਏਗਾ। ਇਰਡਾ ਨੇ ਕਿਹਾ ਕਿ ਲੰਬੀ ਮਿਆਦ ਦੀ ਪੈਕੇਜ ਪਾਲਸੀ ਕਾਰਨ ਨਵਾਂ ਵਾਹਨ ਖਰੀਦਣਾ ਲੋਕਾਂ ਲਈ ਮਹਿੰਗਾ ਸਾਬਤ ਹੋ ਰਿਹਾ ਸੀ।
ਇਹ ਵੀ ਪੜ੍ਹੋ: - HDFC ਬੈਂਕ ਨੇ ਭ੍ਰਿਸ਼ਟਾਚਾਰ ਦੇ ਦੋਸ਼ 'ਚ ਆਪਣੇ 6 ਅਧਿਕਾਰੀਆਂ ਨੂੰ ਕੀਤਾ ਬਰਖ਼ਾਸਤ
ਕੀ ਹੁੰਦਾ ਹੈ ਥਰਡ ਪਾਰਟੀ ਕਵਰ ਅਤੇ ਆਨ ਡੈਮੇਜ ਕਵਰ
ਕਿਸੇ ਦੁਰਘਟਨਾ ਦੀ ਸਥਿਤੀ ਵਿਚ ਮੋਟਰ ਬੀਮਾ ਪਾਲਿਸੀ ਮੁੱਖ ਤੌਰ 'ਤੇ ਦੋ ਕਿਸਮ ਦੇ ਕਵਰ ਦਿੰਦੀ ਹੈ। ਥਰਡ ਪਾਰਟੀ ਕਵਰ ਅਤੇ ਆਨ ਡੈਮੇਜ ਕਵਰ। ਮੋਟਰ ਵਹੀਕਲ ਐਕਟ ਦੇ ਤਹਿਤ ਸਾਰੇ ਵਾਹਨ ਮਾਲਕਾਂ ਨੂੰ ਤੀਜੀ ਧਿਰ ਦਾ ਬੀਮਾ ਲੈਣਾ ਲਾਜ਼ਮੀ ਹੁੰਦਾ ਹੈ। ਬੀਮਾ ਕਰਵਾਉਣ ਵਾਲਾ ਪਹਿਲੀ ਧਿਰ ਹੁੰਦਾ ਹੈ। ਬੀਮਾ ਦੂਜੀ ਹੈ ਅਤੇ ਤੀਜੀ ਧਿਰ ਉਹ ਹੈ ਜਿਸ ਨੂੰ ਬੀਮਾਧਾਰਕ ਕਾਰਨ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਥਰਡ ਪਾਰਟੀ ਨੁਕਸਾਨ ਦਾ ਦਾਅਵਾ ਕਰਦੀ ਹੈ ਅਤੇ ਬੀਮਾ ਪਾਲਸੀ ਉਸ ਦੇ ਨੁਕਸਾਨ ਨੂੰ ਕਵਰ ਕਰਦੀ ਹੈ।
ਇਸ ਤੋਂ ਬਾਅਦ ਹੁੰਦਾ ਹੈ ਬੀਮਾ ਕਰਵਾਉਣ ਵਾਲੇ ਦਾ ਨੁਕਸਾਨ ਹੁੰਦਾ ਹੈ। ਜਿਸ ਨੂੰ ਕਿਹਾ ਜਾਂਦਾ ਹੈ ਆਨ ਡੈਮੇਜ। ਇਸ ਵਿਚ ਵਾਹਨ ਦੇ ਮਾਲਕ ਬੀਮਾਧਾਰਕ ਵਿਅਕਤੀ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਂਦੀ ਹੈ। ਜਿਵੇਂ ਕਿ ਵਾਹਨ ਦੇ ਨੁਕਸਾਨੇ ਜਾਣ 'ਤੇ ਉਸ ਨੁਕਸਾਨ ਦਾ ਭੁਗਤਾਨ ਬੀਮਾ ਕੰਪਨੀ ਨੇ ਆਪਣੀਆਂ ਸ਼ਰਤਾਂ ਅਨੁਸਾਰ ਕਰਨਾ ਹੁੰਦਾ ਹੈ।
ਇਹ ਵੀ ਪੜ੍ਹੋ: - ਸੋਨੇ ਦੀਆਂ ਕੀਮਤਾਂ ਵਿਚ ਰਿਕਾਰਡ ਵਾਧਾ, ਜਾਣੋ ਕਿਉਂ ਵਧ ਰਹੀ ਹੈ ਇੰਨੀ ਜ਼ਿਆਦਾ ਕੀਮਤ