ਚੰਡੀਗੜ੍ਹ ਆਉਣ-ਜਾਣ ਵਾਲੇ ਦੇਣ ਧਿਆਨ, ਬੰਦ ਰਹਿਣਗੀਆਂ ਇਹ ਸੜਕਾਂ, Traffic ਰੂਟ ਪਲਾਨ ਜਾਰੀ

Wednesday, Aug 14, 2024 - 10:12 AM (IST)

ਚੰਡੀਗੜ੍ਹ (ਸੁਸ਼ੀਲ) : ਆਜ਼ਾਦੀ ਦਿਹਾੜੇ ’ਤੇ ਸੈਕਟਰ-17 ਸਥਿਤ ਪਰੇਡ ਗਰਾਊਂਡ ’ਚ ਪ੍ਰੋਗਰਾਮ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਕਈ ਜਗ੍ਹਾ ਟ੍ਰੈਫਿਕ ਡਾਇਵਰਟ ਕੀਤਾ ਹੈ। ਪਰੇਡ ਗਰਾਊਂਡ ਤੇ ਆਸ-ਪਾਸ ਦੇ ਖ਼ੇਤਰ ’ਚ ਸਵੇਰ ਸਾਢੇ 6 ਵਜੇ ਤੋਂ ਪ੍ਰੋਗਰਾਮ ਖ਼ਤਮ ਹੋਣ ਤੱਕ ਰੂਟ ’ਚ ਬਦਲਾਅ ਰਹੇਗਾ। ਉੱਥੇ ਹੀ ਕੁੱਝ ਸੜਕਾਂ ਆਮ ਜਨਤਾ ਲਈ ਬੰਦ ਰਹਿਣਗੀਆਂ। ਸੈਕਟਰ-16/17/22/23, 22/ਏ ਗੁਰਦਿਆਲ ਸਿੰਘ ਪੈਟਰੋਲ ਪੰਪ ਨੇੜੇ ਛੋਟੇ ਚੌਂਕ, ਸੈਕਟਰ-16/17 ਡਿਵਾਈਡਿੰਗ ਰੋਡ ਜਨ ਮਾਰਗ, ਸੈਕਟਰ-17 ਪੁਰਾਣੀ ਅਦਾਲਤ ਤੇ ਸ਼ਿਵਾਲਿਕ ਹੋਟਲ ਤੋਂ ਆਵਾਜਾਈ ਨਹੀਂ ਹੋਵੇਗੀ। ਸੈਕਟਰ-17 ਪਰੇਡ ਗਰਾਊਂਡ ਲਈ ਆਈ.ਐੱਸ. ਬੀ. ਟੀ. ਚੌਂਕ ਤੋਂ ਲਾਈਟ ਪੁਆਇੰਟ 17/18 ਵੱਲ ਜਾਣਾ ਪਵੇਗਾ। ਸੈਕਟਰ-22ਏ ’ਚ ਦੁਕਾਨਾਂ ਅੱਗੇ ਪਾਰਕਿੰਗ ਦੀ ਮਨਜ਼ੂਰੀ ਨਹੀਂ ਹੈ। ਵਿਸ਼ੇਸ਼ ਸੱਦੇ ਵਾਲੇ ਵਿਅਕਤੀ ਸੈਕਟਰ-16 ਕ੍ਰਿਕਟ ਸਟੇਡੀਅਮ ਚੌਂਕ ਰਾਹੀਂ ਸੈਕਟਰ-22ਏ ਪਾਰਕਿੰਗ ਜਾ ਸਕਦੇ ਹਨ। ਸੈਕਟਰ-17/18, ਅਰੋਮਾ ਲਾਈਟ ਪੁਆਇੰਟ, ਸੈਕਟਰ-18/19 ਤੋਂ ਟ੍ਰੈਫਿਕ ਆਈ. ਐੱਸ. ਬੀ. ਟੀ-17 ਚੌਂਕ ਵੱਲ ਸਵੇਰੇ 9 ਤੋਂ 10.30 ਵਜੇ ਤੱਕ ਵਨ-ਵੇਅ ਰਹੇਗਾ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੇ ਲੋਕਾਂ ਲਈ ਚਿੰਤਾ ਭਰੀ ਖ਼ਬਰ, ਲਗਾਤਾਰ ਵੱਧ ਰਹੀ ਇਹ ਬੀਮਾਰੀ, ਰਹੋ Alert
ਪਾਰਕਿੰਗ ਤੇ ਬੱਸਾਂ ਦਾ ਦਾਖ਼ਲਾ
ਪ੍ਰੋਗਰਾਮ ’ਚ ਆਉਣ ਵਾਲੇ ਸੈਕਟਰ-22ਬੀ, ਸਰਕਸ ਗਰਾਊਂਡ, ਨੀਲਮ ਸਿਨੇਮਾ ਨੇੜੇ ਪਾਰਕਿੰਗ ਖ਼ੇਤਰ ਤੇ ਮਲਟੀ ਸਟੋਰੀ ਪਾਰਕਿੰਗ ’ਚ ਵਾਹਨ ਖੜ੍ਹੇ ਕਰ ਸਕਦੇ ਹਨ। ਹਰਿਆਣਾ, ਪੰਜਾਬ ਤੇ ਹਿਮਾਚਲ ਸਣੇ ਹੋਰ ਜਗ੍ਹਾ ਤੋਂ ਆਉਣ ਵਾਲੀਆਂ ਬੱਸਾਂ ਸੈਕਟਰ-22 ਸਥਿਤ ਬਿਜਵਾੜਾ ਚੌਂਕ, ਹਿਮਾਲਿਆ ਮਾਰਗ, ਪਿਕਾਡਲੀ ਚੌਂਕ, ਸੈਕਟਰ-22 ਗੁਰਦਿਆਲ ਪੈਟਰੋਲ ਪੰਪ ਕੋਲ ਛੋਟੇ ਚੌਂਕ ਤੋਂ ਬੱਸ ਸਟੈਂਡ ’ਚ ਦਾਖ਼ਲ ਹੋਣਗੀਆਂ।
ਜ਼ਰੂਰੀ ਹਦਾਇਤਾਂ
ਵਿਸ਼ੇਸ਼ ਸੱਦੇ ਵਾਲੇ ਲੋਕ ਸੈਕਟਰ-22 ਦੇ ਸਾਹਮਣੇ ਤੋਂ ਗੇਟ ਨੰਬਰ-3, 4 ਤੇ 5 ਤੋਂ ਦਾਖ਼ਲ ਹੋਣ।
ਮੂਲ ਫੋਟੋ ਪਛਾਣ ਪੱਤਰ ਨਾਲ ਰੱਖੋ।
ਵਿਸ਼ੇਸ਼ ਸੱਦੇ ਲੋਕ ਵਾਹਨਾਂ ’ਤੇ ਪਾਰਕਿੰਗ ਲੇਬਲ ਪ੍ਰਦਰਸ਼ਿਤ ਕਰਨ।
ਮਾਚਿਸ, ਚਾਕੂ, ਸਿਗਰੇਟ, ਹਥਿਆਰ, ਅਲਕੋਹਲ, ਜਲਣਸ਼ੀਲ ਵਸਤੂਆਂ, ਇਲੈਕਟ੍ਰਾਨਿਕ ਯੰਤਰਾਂ ਦੀ ਮਨਾਹੀ ਹੈ।

ਇਹ ਵੀ ਪੜ੍ਹੋ : CM ਮਾਨ ਨੇ ਨੌਜਵਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ, ਵਿਰੋਧੀਆਂ 'ਤੇ ਵੀ ਕੱਸੇ ਤੰਜ (ਵੀਡੀਓ)
ਹੋਮ ਪ੍ਰੋਗਰਾਮ ਬਾਰੇ ਪਲਾਨ
ਸ਼ਾਮ 5 ਵਜੇ ਪੰਜਾਬ ਰਾਜ ਭਵਨ ਵਿਖੇ ਐਟ ਹੋਮ ਪ੍ਰੋਗਰਾਮ ਕਰਵਾਇਆ ਜਾਵੇਗਾ। ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ 15 ਅਗਸਤ ਨੂੰ ਪੰਜਾਬ ਰਾਜ ਭਵਨ ਦੇ ਸਾਹਮਣੇ ਵਾਲੇ ਸੈਕਟਰ-4/5/8/9 ਚੌਂਕ ਤੋਂ ਕਿਸ਼ਨਗੜ੍ਹ ਮੋੜ ਤੱਕ ਜਾਣ ਤੋਂ ਗੁਰੇਜ਼ ਕਰਨ ਕਿਉਂਕਿ ਸੜਕ ਵਨ-ਵੇਅ ਰਹੇਗੀ। ਸੱਦਾ ਪੱਤਰ ਲੋਕਾਂ ਨੂੰ ਅਪੀਲ ਹੈ ਕਿ ਸੈਕਟਰ-5/6/7/8 ਚੌਂਕ, ਹੀਰਾ ਸਿੰਘ ਚੌਂਕ ਤੋਂ ਪੰਜਾਬ ਰਾਜ ਭਵਨ ਵੱਲ ਜਾਣ। ਵਾਹਨਾਂ ਦੇ ਅਗਲੇ ਵਿੰਡਸ਼ੀਲਡ ’ਤੇ ਮਨੋਨੀਤ ਸਟਿੱਕਰ ਲਾਉਣ।
ਲਾਲ ਸਟਿੱਕਰ : ਪੰਜਾਬ ਰਾਜ ਭਵਨ ਦੇ ਮੁੱਖ ਗੇਟ ਤੋਂ ਐਂਟਰੀ, ਨਾਲ ਲੱਗਦੀ ਪਾਰਕਿੰਗ ਉਪਲੱਬਧ ਹੈ।
ਹਰਾ ਸਟੀਕਰ : ਗੋਲਫ ਕਲੱਬ ਕੋਲ ਪੰਜਾਬ ਰਾਜ ਭਵਨ ਗੇਟ ਨੰਬਰ-2 ’ਤੇ ਡ੍ਰਾਪ ਆਫ਼, ਸੈਕਟਰ-7 ’ਚ ਪਾਰਕਿੰਗ। 7/26 ਲਾਈਟ ਪੁਆਇੰਟ ਤੇ ਫਿਰ ਸੈਕਟਰ-7 ਰਾਹੀਂ ਪਹੁੰਚਿਆ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


Babita

Content Editor

Related News