Year Ender 2023 : ਪੰਜਾਬ ਦੇ ਮੰਤਰੀਆਂ ਸਣੇ ਇਨ੍ਹਾਂ ਆਗੂਆਂ ਦੇ ਵਿਆਹ ਦੇ ਵੱਜੇ ਵਾਜੇ, ਦੇਖੋ ਖੂਬਸੂਰਤ ਤਸਵੀਰਾਂ

Wednesday, Dec 27, 2023 - 04:24 PM (IST)

Year Ender 2023 : ਪੰਜਾਬ ਦੇ ਮੰਤਰੀਆਂ ਸਣੇ ਇਨ੍ਹਾਂ ਆਗੂਆਂ ਦੇ ਵਿਆਹ ਦੇ ਵੱਜੇ ਵਾਜੇ, ਦੇਖੋ ਖੂਬਸੂਰਤ ਤਸਵੀਰਾਂ

ਚੰਡੀਗੜ੍ਹ : ਪੰਜਾਬ 'ਚ ਅਕਸਰ ਵੱਡੇ ਘਰਾਣਿਆਂ ਦੇ ਵਿਆਹ ਸਮਾਰੋਹਾਂ 'ਚ ਸਿਆਸੀ ਆਗੂਆਂ ਨੂੰ ਸ਼ਾਮਲ ਹੁੰਦਿਆਂ ਦੇਖਿਆ ਜਾਂਦਾ ਸੀ ਪਰ ਇਸ ਸਾਲ ਇਹੀ ਲੋਕ ਸਿਆਸੀ ਆਗੂਆਂ ਦੇ ਵਿਆਹਾਂ 'ਚ ਸ਼ਾਮਲ ਹੁੰਦੇ ਦੇਖੇ ਗਏ। ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਇਸ ਸਾਲ ਖੂਬ ਸ਼ਹਿਨਾਈਆਂ ਵੱਜੀਆਂ ਅਤੇ ਮੰਤਰੀਆਂ ਸਣੇ ਕਈ ਵਿਧਾਇਕਾਂ ਦੇ ਵਿਆਹ ਦੇ ਵਾਜੇ ਵੱਜੇ। ਪੰਜਾਬ ਦੀ ਸਿਆਸਤ 'ਚ ਲਗਾਤਾਰ ਵਿਆਹਾਂ ਦਾ ਦੌਰ ਜਾਰੀ ਰਿਹਾ। ਜਿੱਥੇ ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ ਡਾ. ਗੁਰਪ੍ਰੀਤ ਕੌਰ ਨਾਲ ਹੋਇਆ, ਉੱਥੇ ਹੀ ਇਸ ਸਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਸੀਨੀਅਰ ਆਗੂ ਰਾਘਵ ਚੱਢਾ, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਵਿਧਾਇਕ ਨਰਿੰਦਰ ਸਿੰਘ ਸਵਨਾ ਦਾ ਵਿਆਹ ਹੋਇਆ। ਉੱਥੇ ਹੀ ਕਈ ਸਿਆਸੀ ਆਗੂਆਂ ਨੇ ਆਪਣੇ ਬੱਚਿਆਂ ਦੇ ਵੀ ਵਿਆਹ ਕੀਤੇ।
ਜਾਣੋ ਕਿਹੜੇ ਆਗੂ ਦਾ ਕਿਸ ਨਾਲ ਹੋਇਆ ਵਿਆਹ 
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ
ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ 25 ਮਾਰਚ, 2023 ਨੂੰ ਆਈ. ਪੀ. ਐੱਸ. ਅਧਿਕਾਰੀ ਜੋਤੀ ਯਾਦਵ ਨਾਲ ਵਿਆਹ ਦੇ ਬੰਧਨ 'ਚ ਬੱਝੇ। ਨੰਗਲ ਦੇ ਗੁਰਦੁਆਰਾ ਵਿਭੌਗ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਜੋੜੀ ਦੇ ਅਨੰਦ ਕਾਰਜ ਹੋਏ। ਉਨ੍ਹਾਂ ਦੇ ਵਿਆਹ ਸਮਾਗਮ 'ਚ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਸਣੇ ਪੁੱਜੇ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉਚੇਚੇ ਤੌਰ 'ਤੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਪਹੁੰਚੇ।

PunjabKesari

PunjabKesari

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਲੈ ਕੇ ਵੱਡੀ ਖ਼ਬਰ, ਛੱਡਣੀਆਂ ਪੈ ਸਕਦੀਆਂ ਨੇ ਕੁਰਸੀਆਂ
ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਵਿਆਹ
ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ 24 ਸਤੰਬਰ, 2023 ਨੂੰ ਵਿਆਹ ਦੇ ਬੰਧਨ 'ਚ ਬੱਝੇ। ਰਾਜਸਥਾਨ ਦੇ ਉਦੈਪੁਰ ਵਿਖੇ ਦੋਹਾਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋਈਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਰਾਘਵ ਚੱਢਾ ਦੀ ਬਾਰਾਤ 'ਚ ਨੱਚਦੇ ਹੋਏ ਦਿਖਾਈ ਦਿੱਤੇ।
PunjabKesari

PunjabKesari

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ
ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 7 ਨਵੰਬਰ, 2023 ਨੂੰ ਮੇਰਠ ਵਾਸੀ ਡਾ. ਗੁਰਵੀਨ ਕੌਰ ਨਾਲ ਵਿਆਹ ਕਰਵਾਇਆ। ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਦੇ ਅਨੰਦ ਕਾਰਜ ਗੁਰੂ ਮਰਿਆਦਾ ਅਨੁਸਾਰ ਨਵਾਂਗਾਓਂ 'ਚ ਹੋਏ। ਗੁਰਵੀਨ ਕੌਰ ਮੇਰਠ ਦੇ ਗੋਡਿਵਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ।
PunjabKesari

PunjabKesari

ਵਿਧਾਇਕ ਨਰਿੰਦਰ ਸਿੰਘ ਸਵਨਾ ਦਾ ਵਿਆਹ
ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਸਿੰਘ ਸਵਨਾ 26 ਜਨਵਰੀ, 2023 ਨੂੰ ਖ਼ੁਸ਼ਬੂ ਨਾਲ ਵਿਆਹ ਦੇ ਬੰਧਨ 'ਚ ਬੱਝੇ। ਦੱਸ ਦੇਈਏ ਕਿ ਨਰਿੰਦਰ ਪਾਲ ਸਿੰਘ ਸਵਨਾ ਪੰਜਾਬ ਦੀ ਮਾਨ ਸਰਕਾਰ 'ਚ ਪਹਿਲੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਨੂੰ ਵੱਡੇ ਫ਼ਰਕ ਨਾਲ ਹਾਰ ਦਿੱਤੀ ਸੀ।

PunjabKesari

ਇਹ ਵੀ ਪੜ੍ਹੋ : ਦੇਸ਼ ਦੇ ਇਸ ਸੂਬੇ 'ਚ ਪਿਆਜ ਹੋਏ ਬੇਹੱਦ ਸਸਤੇ, ਭਾਅ ਜਾਣ ਤੁਸੀਂ ਵੀ ਹੈਰਾਨ ਰਹਿ ਜਾਵੋਗੇ
ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਵਿਆਹ
ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ 2 ਅਪ੍ਰੈਲ, 2023 ਨੂੰ ਬਾਬਾ ਰੇਸ਼ਮ ਸਿੰਘ ਜੀ ਚੱਕਪੱਖੀ ਸ੍ਰੀ ਮੁਕਤਸਰ ਸਾਹਿਬ ਦੀ ਪੋਤੀ ਰਾਜਵੀਨ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝੇ। ਉਨ੍ਹਾਂ ਦਾ ਵਿਆਹ ਸ਼ਿਮਲਾ, ਕੁਫ਼ਰੀ ਵਿਖੇ ਹੋਇਆ। ਉਨ੍ਹਾਂ ਦੇ ਵਿਆਹ ਸਮਾਰੋਹ ਮੌਕੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਸੁਰਮੀ ਦੇ ਰਸਮ ਨਿਭਾਈ।
PunjabKesari

ਵਿਧਾਇਕ ਗੁਰਿੰਦਰ ਸਿੰਘ ਗੁਰੀ ਦਾ ਵਿਆਹ
ਅਮਲੋਹ ਵਿਧਾਨ ਸਭਾ ਸੀਟ ਤੋਂ ਵਿਧਾਇਕ ਗੁਰਿੰਦਰ ਸਿੰਘ ਗੁਰੀ 9 ਦਸੰਬਰ ਨੂੰ ਫਿਰੋਜ਼ਪੁਰ ਦੀ ਕੁੜੀ ਨਾਲ ਵਿਆਹ ਦੇ ਬੰਧਨ 'ਚ ਬੱਝੇ। ਉਨ੍ਹਾਂ ਦਾ ਵਿਆਹ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਜ਼ਿਲ੍ਹੇ ਦੇ ਨਵਾਂਗਾਓਂ ਕਸਬੇ 'ਚ ਇਕ ਨਿੱਜੀ ਰਿਜ਼ੋਰਟ 'ਚ ਹੋਇਆ।

PunjabKesari

ਇਹ ਵੀ ਪੜ੍ਹੋ : ਕੇਂਦਰ ਨੇ ਪੰਜਾਬ ਨਾਲ ਕੀਤਾ ਵੱਡਾ ਧੱਕਾ, CM ਮਾਨ ਨੇ ਲਾਈਵ ਹੋ ਕੇ ਦੱਸੀ ਸਾਰੀ ਗੱਲ (ਵੀਡੀਓ)

ਸਿਆਸੀ ਆਗੂਆਂ ਨੇ ਵੀ ਵਿਆਹੇ ਬੱਚੇ
ਵਿਧਾਇਕ ਸੰਗੋਵਾਲ ਦੇ ਬੇਟੇ ਦਾ ਵਿਆਹ
ਲੁਧਿਆਣਾ ਦੇ ਗਿੱਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਬੇਟੇ ਦਾ ਵਿਆਹ ਖੰਨਾ ਵਿਖੇ ਹੋਇਆ। ਇਸ ਵਿਆਹ ਸਮਾਰੋਹ 'ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਅੱਧ ਕੈਬਨਿਟ ਪੁੱਜੀ ਅਤੇ ਨਵੀਂ ਜੋੜੀ ਨੂੰ ਆਸ਼ੀਰਵਾਦ ਦਿੱਤਾ।
PunjabKesari

ਨਵਜੋਤ ਸਿੱਧੂ ਦੇ ਬੇਟੇ ਦਾ ਵਿਆਹ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦਾ ਵਿਆਹ 7 ਦਸੰਬਰ, 2023 ਨੂੰ ਪਟਿਆਲਾ ਵਿਖੇ ਇਨਾਇਤ ਰੰਧਾਵਾ ਨਾਲ ਹੋਇਆ। ਉਨ੍ਹਾਂ ਦੇ ਵਿਆਹ 'ਚ ਕਈ ਸਿਆਸੀ, ਫਿਲਮ ਅਤੇ ਕ੍ਰਿਕਟ ਜਗਤ ਦੀਆਂ ਹਸਤੀਆਂ ਸ਼ਾਮਲ ਹੋਈਆਂ।
PunjabKesari

MP ਗੁਰਜੀਤ ਸਿੰਘ ਔਜਲਾ ਦੀ ਧੀ ਦਾ ਵਿਆਹ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਧੀ ਨਿੱਗਤ ਔਜਲਾ ਅਤੇ ਤੇਜ ਪ੍ਰਤਾਪ ਸਿੰਘ ਚੀਮਾ 18 ਨਵੰਬਰ, 2023 ਨੂੰ ਵਿਆਹ ਦੇ ਬੰਧਨ 'ਚ ਬੱਝੇ।

PunjabKesari

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News