ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ ''ਚ ਰੋਸ ਰੈਲੀ

Saturday, Jan 06, 2018 - 01:31 PM (IST)

ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ ''ਚ ਰੋਸ ਰੈਲੀ


ਫ਼ਿਰੋਜ਼ਪੁਰ (ਕੁਮਾਰ) - ਪੀ. ਐੱਸ. ਈ. ਬੀ. ਪੈਨਸ਼ਨਰਜ਼ ਐਸੋਸੀਏਸ਼ਨ ਸਿਟੀ ਮੰਡਲ ਫਿਰੋਜ਼ਪੁਰ ਡਵੀਜ਼ਨ ਵੱਲੋਂ ਅੱਜ ਸਾਥੀ ਜੋਗਿੰਦਰ ਸਿੰਘ ਖਹਿਰਾ, ਪ੍ਰੇਮ ਖੁੰਗਰ, ਰਾਕੇਸ਼ ਸ਼ਰਮਾ, ਹਰਨਾਮ ਸਿੰਘ, ਹਕੂਮਤ ਰਾਏ, ਗੁਰਨਾਮ ਸਿੰਘ ਅਤੇ ਪ੍ਰੀਤਮ ਸਿੰਘ ਆਦਿ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਥਰਮਲ ਪਲਾਂਟ ਬਠਿੰਡਾ ਅਤੇ ਰੋਪੜ ਨੂੰ ਬੰਦ ਕਰਨ ਦੇ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਰੈਲੀ ਕੀਤੀ ਗਈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਥੀ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਨੇ ਥਰਮਲ ਪਲਾਂਟ ਬੰਦ ਕੀਤੇ ਤਾਂ ਪੰਜਾਬ ਭਰ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। 
ਐਸੋਸੀਏਸ਼ਨ ਦੇ ਸੈਕਟਰੀ ਸ਼ਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਕੀਤੀ ਗਈ ਚੋਣ ਵਿਚ ਸਰਬਸੰਮਤੀ ਨਾਲ ਚੰਨਣ ਸਿੰਘ ਨੂੰ ਪ੍ਰਧਾਨ, ਕ੍ਰਿਪਾਲ ਸਿੰਘ ਸੀਨੀਅਰ ਉਪ ਪ੍ਰਧਾਨ, ਕੋਮਲ ਸਿੰਘ ਨੂੰ ਕੈਸ਼ੀਅਰ, ਕਸ਼ਮੀਰ ਚੰਦ ਨੂੰ ਪ੍ਰੈੱਸ ਸੈਕਟਰੀ, ਜਗਦੀਸ਼ ਸੰਜੋਰੀਆ ਨੂੰ ਸੰਗਠਨਾਤਮਕ ਸੈਕਟਰੀ ਤੇ ਗੁਰਮੁੱਖ ਸਿੰਘ ਨੂੰ ਐਡੀਟਰ ਚੁਣਿਆ ਗਿਆ।


Related News