ਸ਼ਹਿਰ 'ਚ 45 ਥਾਈਂ ਕੀਤਾ ਜਾਵੇਗਾ 'ਰਾਵਣ ਦਹਿਨ', CCTV ਕੈਮਰਿਆਂ ਰਾਹੀਂ ਚੱਪੇ-ਚੱਪੇ 'ਤੇ ਰੱਖੀ ਜਾਵੇਗੀ ਬਾਜ਼ ਨਜ਼ਰ
Saturday, Oct 12, 2024 - 05:40 AM (IST)
ਲੁਧਿਆਣਾ (ਰਾਜ)– ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਦੁਸਹਿਰਾ ਤਿਉਹਾਰ ਮਹਾਨਗਰ ’ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੁਧਿਆਣਾ ’ਚ ਕਰੀਬ 45 ਥਾਵਾਂ ’ਤੇ ਰਾਵਣ, ਕੁੰਭਕਰਣ ਅਤੇ ਮੇਘਨਾਥ ਦੇ ਵੱਡ ਆਕਾਰੀ ਪੁਤਲੇ ਫੂਕੇ ਜਾਣਗੇ।
ਦੁਸਹਿਰੇ ਮੇਲੇ ’ਚ ਆਉਣ ਵਾਲੀ ਭੀੜ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਦੀ ਕਮਾਨ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ, ਜੁਆਇੰਟ ਪੁਲਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਅਤੇ ਸ਼ੁਭਮ ਅਗਰਵਾਲ ਦੇ ਹੱਥਾਂ ’ਚ ਹੋਵੇਗੀ।
ਸ਼ਹਿਰ ’ਚ ਸਭ ਤੋਂ ਵੱਡਾ ਰਾਵਣ ਦਾ ਪੁਤਲਾ ਇਤਿਹਾਸਕ ਦਰੇਸੀ ਮੈਦਾਨ ’ਚ ਫੂਕਿਆ ਜਾਵੇਗਾ, ਜਿਥੇ ਮਹਾਨਗਰ ਦੇ ਕਈ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਪਹੁੰਚਣਗੇ। ਇਸ ਦੇ ਨਾਲ ਹੀ ਕਈ ਵੱਡੇ ਸਿਆਸੀ ਤੇ ਸਮਾਜਿਕ ਆਗੂ ਵੀ ਪਹੁੰਚਦੇ ਹਨ।
ਇਹ ਵੀ ਪੜ੍ਹੋ- ਮਾਂ-ਪੁੱਤ ਨੇ ਕੀਤਾ ਅਨੋਖਾ ਕਾਂਡ ; ਬਿਆਨਾ ਲੈ ਕੇ ਕਿਸੇ ਹੋਰ ਨੂੰ ਵੇਚ'ਤਾ ਮਕਾਨ
ਸ਼ਹਿਰ ਦਾ ਸਭ ਤੋਂ ਪੁਰਾਣਾ ਦੁਸਹਿਰਾ ਮੇਲਾ ਹੋਣ ਦੇ ਨਾਲ-ਨਾਲ ਇਥੇ ਭਾਰੀ ਭੀੜ ਰਹਿੰਦੀ ਹੈ। ਇਥੇ ਰਾਵਣ ਦਾ ਕਰੀਬ 125 ਫੁੱਟ ਦਾ ਪੁਤਲਾ ਫੂਕਿਆ ਜਾਵੇਗਾ, ਜਿਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਸ ਵੱਲੋਂ ਵੀ ਪੂਰੇ ਮੇਲੇ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਦੁਸਹਿਰਾ ਗਰਾਊਂਡ ਦੇ ਚਾਰੇ ਪਾਸੇ ਪੁਲਸ ਤਾਇਨਾਤ ਹੈ। ਹਰ ਆਉਣ ਵਾਲੇ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਇਸ ਤੋਂ ਇਲਾਵਾ ਸ਼੍ਰੀ ਦੁਰਗਾ ਮਾਤਾ ਮੰਦਰ ਦੇ ਸਾਹਮਣੇ ਵਾਲੀ ਗਰਾਊਂਡ ’ਚ ਵੀ ਵੱਡਾ ਮੇਲਾ ਲਗਾਇਆ ਜਾਂਦਾ ਹੈ, ਜਿਥੇ ਪੁਲਸ ਟੀਮ ਸਮੇਂ-ਸਮੇਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਉਪਕਾਰ ਨਗਰ ਅਤੇ ਸੈਕਟਰ-39 ਵਰਧਮਾਨ ਮਿੱਲ ਦੇ ਸਾਹਮਣੇ, ਜਮਾਲਪੁਰ, ਫੋਕਲ ਪੁਆਇੰਟ, ਸਰਾਭਾ ਨਗਰ, ਬੀ.ਆਰ.ਐੱਸ. ਨਗਰ ਸਮੇਤ ਕਈ ਥਾਵਾਂ ’ਤੇ ਵੀ ਮੇਲੇ ਲਗਾਏ ਜਾ ਰਹੇ ਹਨ, ਜਿਥੇ ਵੀ ਪੁਲਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ।
ਇਹ ਵੀ ਪੜ੍ਹੋ- ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਰ'ਤਾ ਨੌਜਵਾਨ ਦਾ ਕਤ.ਲ, ਫ਼ਿਰ ਲਾ.ਸ਼ ਦਾ ਕੀਤਾ ਉਹ ਹਾਲ, ਕਿ...
ਕੀ ਕਹਿੰਦੇ ਹਨ ਪੁਲਸ ਅਧਿਕਾਰੀ ?
ਸੰਯੁਕਤ ਪੁਲਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸ਼ਹਿਰ ’ਚ 45 ਥਾਵਾਂ ’ਤੇ ਦੁਸਹਿਰੇ ਮੇਲੇ ਦਾ ਆਯੋਜਨ ਕੀਤਾ ਗਿਆ ਹੈ, ਜਿਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ। ਮੇਲਾ ਪ੍ਰਬੰਧਕ ਕਮੇਟੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਸੁਰੱਖਿਆ ਸਬੰਧੀ ਸਾਰੇ ਪਹਿਲੂ ਸਮਝਾਏ ਗਏ, ਜਿਸ ’ਤੇ ਪੁਲਸ ਵੀ ਲਗਾਤਾਰ ਜਾਇਜ਼ਾ ਲੈ ਰਹੀ ਹੈ।
ਇਸ ਤੋਂ ਇਲਾਵਾ ਮੇਲੇ ’ਚ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ ਅਤੇ ਉਨ੍ਹਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਜੇ.ਸੀ.ਪੀ. ਤੇਜਾ ਨੇ ਦੱਸਿਆ ਕਿ ਪੁਲਸ ਪੂਰੀ ਤਿਆਰ ਹੈ ਅਤੇ ਮੇਲਾ ਪ੍ਰਬੰਧਕਾਂ ਨੂੰ ਨਾਲ ਲੈ ਕੇ ਪੂਰਾ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਪੈਨਿਕ ਕਰੀਏਟ ਨਾ ਕਰਨ ਅਤੇ ਜੇਕਰ ਉਨ੍ਹਾਂ ਨੂੰ ਕੋਈ ਲਾਵਾਰਿਸ ਚੀਜ਼ ਮਿਲਦੀ ਹੈ ਤਾਂ ਉਹ ਇਸ ਨਾਲ ਛੇੜਛਾੜ ਕਰਨ ਦੀ ਬਜਾਏ ਤੁਰੰਤ ਪੁਲਸ ਨੂੰ ਸੂਚਿਤ ਕਰਨ, ਤਾਂ ਜੋ ਪੁਲਸ ਸਮੇਂ ਸਿਰ ਕੋਈ ਕਾਰਵਾਈ ਕਰ ਸਕੇ।
ਇਹ ਵੀ ਪੜ੍ਹੋ - ਕੀ ਰਵਨੀਤ ਬਿੱਟੂ ਬਣਨ ਜਾ ਰਹੇ ਹਨ ਪੰਜਾਬ BJP ਪ੍ਰਧਾਨ ? ਸੁਸ਼ੀਲ ਰਿੰਕੂ ਦੀ ਵੀਡੀਓ ਨੇ ਹਰ ਪਾਸੇ ਛੇੜੀ ਚਰਚਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e