ਨਗਰ ਨਿਗਮ ਚੋਣਾਂ ਨੂੰ ਲੈ ਕੇ ਫਿਲਹਾਲ ਕੋਈ ਹਲਚਲ ਨਹੀਂ, ਸਾਰੀ ਪਾਰਟੀਆਂ ਦੇ ਆਗੂ ਠੰਡੇ ਹੋ ਕੇ ਘਰਾਂ ’ਚ ਬੈਠੇ

Monday, Aug 28, 2023 - 11:17 AM (IST)

ਨਗਰ ਨਿਗਮ ਚੋਣਾਂ ਨੂੰ ਲੈ ਕੇ ਫਿਲਹਾਲ ਕੋਈ ਹਲਚਲ ਨਹੀਂ, ਸਾਰੀ ਪਾਰਟੀਆਂ ਦੇ ਆਗੂ ਠੰਡੇ ਹੋ ਕੇ ਘਰਾਂ ’ਚ ਬੈਠੇ

ਜਲੰਧਰ (ਖੁਰਾਣਾ)- ਨਗਰ ਨਿਗਮ ਜਲੰਧਰ ਦਾ ਕਾਰਜਕਾਲ ਇਸ ਸਾਲ ਦੇ ਸ਼ੁਰੂ ’ਚ ਭਾਵ 24 ਜਨਵਰੀ 2023 ਨੂੰ ਖ਼ਤਮ ਹੋ ਗਿਆ ਸੀ ਅਤੇ ਕੁਝ ਮਹੀਨੇ ਬਾਅਦ ਅਗਲੀ ਜਨਵਰੀ ਆਉਣ ਵਾਲੀ ਹੈ ਪਰ ਜਲੰਧਰ ਨਗਰ ਨਿਗਮ ਦੀ ਚੋਣ ਕਦੋਂ ਹੋਵੇਗੀ ਅਤੇ ਨਵਾਂ ਕੌਂਸਲ ਹਾਊਸ ਕਦੋਂ ਗਠਿਤ ਹੋਵੇਗਾ ਇਸ ਲਈ ਫਿਲਹਾਲ ਕੋਈ ਸਰਗਰਮੀ ਨਜ਼ਰ ਨਹੀਂ ਆ ਰਹੀ, ਜਿਸ ਤਰ੍ਹਾਂ ਸਰਕਾਰੀ ਪੱਧਰ ’ਤੇ ਵੀ ਨਿਗਮ ਚੋਣਾਂ ਨੂੰ ਲੈ ਕੇ ਕੋਈ ਹਲਚਲ ਨਹੀਂ ਹੋ ਰਹੀ, ਉਸੇ ਤਰ੍ਹਾਂ ਲਗਭਗ ਸਾਰੀ ਸਿਆਸੀ ਪਾਰਟੀਆਂ ਦੇ ਆਗੂ ਠੰਡੇ ਹੋ ਕੇ ਘਰਾਂ ’ਚ ਬੈਠ ਗਏ ਹਨ।

ਇਹ ਵੀ ਪੜ੍ਹੋ- ਗਾਣਾ ਸ਼ੂਟ ਕਰਨ ਬਹਾਨੇ ਕੁੜੀ ਨੂੰ ਸੱਦਿਆ ਜਲੰਧਰ, ਅਸ਼ਲੀਲ ਵੀਡੀਓ ਬਣਾ ਕਰ ਦਿੱਤਾ ਵੱਡਾ ਕਾਂਡ

ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲੇ ਸ਼ਹਿਰ ਦੇ ਲਗਭਗ ਹਰ ਵਾਰਡ ’ਚ ਨਿਗਮ ਚੋਣਾਂ ਨੂੰ ਲੈ ਕੇ ਸਥਾਨਕ ਪੱਧਰ ’ਤੇ ਦਰਜਨਾਂ ਆਗੂ ਸਰਗਰਮ ਹੋ ਗਏ ਸਨ ਅਤੇ ਕਈ ਵਾਰਡ ਤਾਂ ਹੋਰਡਿੰਗਜ਼ ਨਾਲ ਅਜਿਹੇ ਭਰ ਗਏ ਸਨ, ਜਿਵੇਂ ਕੁਝ ਹੀ ਦਿਨਾਂ ਬਾਅਦ ਨਿਗਮ ਚੋਣਾਂ ਹੋਣੀਆਂ ਹਨ। ਨਗਰ ਨਿਗਮ ਵੱਲੋਂ ਵਾਰਡਬੰਦੀ ਦੀ ਪ੍ਰਕਿਰਿਆ ਨੂੰ ਕਾਫ਼ੀ ਲਟਕਾ ਦਿੱਤਾ ਗਿਆ ਅਤੇ ਅਜੇ ਤਕ ਜਲੰਧਰ ਨਿਗਮ ਦੀ ਵਾਰਡਬੰਦੀ ਨੂੰ ਫਾਈਨਲ ਹੀ ਨਹੀਂ ਕੀਤਾ ਜਾ ਸਕਦਾ। ਵਾਰਡਬੰਦੀ ਦੇ ਮਾਮਲੇ ’ਚ ਸਰਕਾਰੀ ਤੌਰ ’ਤੇ ਜਿਸ ਤਰ੍ਹਾਂ ਦੀ ਬੇਰੁਖੀ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਸ ਤੋਂ ਲੱਗਦਾ ਹੈ ਕਿ ਅਗਲੇ ਦੋ ਚਾਰ ਮਹੀਨੇ ’ਚ ਵੀ ਨਿਗਮ ਚੋਣਾਂ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਅਜਿਹੇ ’ਚ ਜੇ ਅਗਲੇ ਸਾਲ ਹੀ ਨਿਗਮ ਚੋਣਾਂ ਹੁੰਦੀਆਂ ਹਨ ਤਾਂ ਸਰਦੀਆਂ ’ਚ ਚੋਣਾਂ ਦਾ ਮਾਹੌਲ ਠੰਡਾ ਹੀ ਰਹੇਗਾ।

ਇਹ ਵੀ ਪੜ੍ਹੋ- ਕੁੜੀ ਦੇ ਪਿਆਰ 'ਚ ਪਾਗਲ ਹੋਇਆ ਨੌਜਵਾਨ ਟੈਂਕੀ 'ਤੇ ਚੜ੍ਹਿਆ, ਦਿੱਤੀ ਛਾਲ ਮਾਰਨ ਦੀ ਧਮਕੀ, ਪੁਲਸ ਨੂੰ ਪਾਈਆਂ ਭਾਜੜਾਂ

ਵਾਰਡਬੰਦੀ ’ਤੇ ਸੋਮਵਾਰ ਨੂੰ ਹੈ ਹਾਈਕੋਰਟ ’ਚ ਸੁਣਵਾਈ
ਕਾਂਗਰਸ ਪਾਰਟੀ ਨੇ ਜਲੰਧਰ ਨਿਗਮ ਦੀ ਚੋਣ ਲਈ ਕਰਵਾਈ ਗਈ ਵਾਰਡਬੰਦੀ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ’ਚ ਚੁਣੌਤੀ ਦਿੱਤੀ ਸੀ, ਜਿਸ ’ਤੇ ਅਗਲੀ ਸੁਣਵਾਈ 29 ਅਗਸਤ ਭਾਵ ਸੋਮਵਾਰ ਨੂੰ ਹੈ। ਇਸ ਮਾਮਲੇ ’ਚ ਰਿੱਟਕਰਤਾਵਾਂ ਦੇ ਵਕੀਲ ਐਡ. ਐੱਚ. ਪੀ. ਐੱਸ ਈਸ਼ਰ, ਮਹਿਤਾਬ ਸਿੰਘ ਖਹਿਰਾ ਤੇ ਪਰਮਿੰਦਰ ਸਿੰਘ ਨੇ ਕਈ ਦਲੀਲਾਂ ਦੇ ਰੱਖੀਆਂ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਵਾਰਡਬੰਦੀ ਕਰਦੇ ਸਮੇਂ ਗੂਗਲ ਲੋਕੇਸ਼ਨ ਉਠਾ ਲਈ ਗਈ, ਜੋ ਕਈ ਥਾਵਾਂ ’ਤੇ ਅਸਲੀਅਤ ਨਾਲ ਮੈਚ ਨਹੀਂ ਕਰਦੀ। ਵਾਰਡ ਬਣਾਉਣ ’ਚ ਵੀ ਕਮੀਆਂ ਗਈਆਂ ਹਨ। ਰਿੱਟ ’ਚ ਰਿਜ਼ਰਵੇਸ਼ਨ ਪ੍ਰਣਾਲੀ ’ਤੇ ਵੀ ਇਤਰਾਜ਼ ਉਠਾਏ ਗਏ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਸਰਕਾਰੀ ਪੱਧਰ ’ਤੇ ਆਉਣ ਵਾਲੇ ਜਵਾਬ ਪਿੱਛੋਂ ਹੀ ਰਿੱਟ ਦਾ ਭਵਿੱਖ ਤੈਅ ਹੋਵੇਗਾ। ਪਤਾ ਲੱਗਾ ਹੈ ਕਿ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਹਾਈ ਕੋਰਟ ’ਚ ਜਵਾਬ ਦੇਣ ਲਈ ਆਪਣੀ ਤਿਆਰੀ ਕਰ ਰੱਖੀ ਹੈ ਤੇ ਸੋਮਵਾਰ ਨੂੰ ਰਿੱਟ ’ਤੇ ਦੋਵਾਂ ਧਿਰਾਂ ’ਚ ਬਹਿਸ ਹੋਣ ਦੀ ਵੀ ਸੰਭਾਵਨਾ ਹੈ।

ਸਿਰਫ਼ ਪੈਨਸ਼ਨ ਪੱਤਰ ਤੇ ਕਣਕ ਵੰਡ ਤਕ ਸੀਮਿਤ ਹੋਏ ਵਧੇਰੇ ਆਗੂ
ਨਿਗਮ ਚੋਣਾਂ ਨੂੰ ਲੈ ਕੇ ਸ਼ਹਿਰ ’ਚ ਫਿਲਹਾਲ ਕੋਈ ਸਰਗਰਮੀ ਨਹੀਂ ਹੈ। ਅਜਿਹੇ ’ਚ ਸਥਾਨਕ ਪੱਧਰ ਦੇ ਨੇਤਾ ਬਿਲਕੁਲ ਵੀ ਠੰਡੇ ਹੋ ਕੇ ਘਰਾਂ ’ਚ ਬੈਠ ਗਏ ਹਨ। ਕੁਝ ਇਕ ਆਗੂ ਅਖਬਾਰਾਂ ਦੀਆਂ ਸੁਰਖੀਆਂ ’ਚ ਆਉਣ ਲਈ ਪੈਨਸ਼ਨ ਪੱਤਰ ਵੰਡ ਰਹੇ ਹਨ ਅਤੇ ਕਈ ਆਗੂ ਤਾਂ ਕਦੀ ਕਦਾਈ ਸਸਤੀ ਕਣਕ ਵੰਡ ਕੇ ਹੀ ਖ਼ਬਰ ਛਪਵਾ ਰਹੇ ਹਨ। ਆਮ ਆਦਮੀ ਪਾਰਟੀ ਦੇ 50 ਤੋਂ ਵੱਧ ਆਗੂ ਕੁਝ ਸਮੇਂ ਪਹਿਲਾਂ ਤੱਕ ਵੱਖ-ਵੱਖ ਵਾਰਡਾਂ ’ਚ ਸਰਗਰਮ ਸਨ ਤੇ ਹਰ ਰੋਜ਼ ਅਖਬਾਰਾਂ ’ਚ ਆਪਣਾ ਨਾਂ ਛਪਵਾ ਰਹੇ ਹਨ ਪਰ ਹੁਣ ਉਹ ਵੀ ਵਾਰਡਾਂ ’ਚ ਜਾ ਕੇ ਸਰਗਰਮੀ ਨਾਲ ਕੰਮ ਕਰਨ ’ਚ ਆਨਾਕਾਨੀ ਕਰ ਰਹੇ ਹਨ। ਕਈ ਆਗੂਆਂ ਦਾ ਕਹਿਣਾ ਹੈ ਕਿ ਨਿਗਮ ਚੋਣਾ ’ਚ ਦੇਰੀ ਹੋਣ ਕਾਰਨ ਨਾ ਸਿਰਫ਼ ਉਤਸ਼ਾਹ ਠੰਡਾ ਹੋਇਆ ਹੈ ਸਗੋਂ ਵਾਰਡਾਂ ਦੇ ਕੰਮ ਕਰਵਾਉਣ ’ਚ ਜਿਸ ਤਰ੍ਹਾਂ ਜੇਬ ਤੋਂ ਪੈਸੇ ਖਰਚ ਕਰਨੇ ਪਏ ਹਨ ਉਸ ਨਾਲ ਵੀ ਕਈ ਆਗੂਆਂ ਨੇ ਆਪਣੀ ਸਰਗਰਮ ਛੱਡ ਰੱਖੀ ਹੈ।

ਇਹ ਵੀ ਪੜ੍ਹੋ- ਫਿਲੌਰ 'ਚ ਪੈਟਰੋਲ ਪੰਪ 'ਤੇ ਵੱਡਾ ਹਾਦਸਾ, ਪੁਰਾਣੀ ਇਮਾਰਤ ਢਾਹੁੰਦੇ ਸਮੇਂ ਡਿੱਗਿਆ ਮਲਬਾ, 2 ਮਜ਼ਦੂਰਾਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

shivani attri

Content Editor

Related News