ਗੈਂਗਸਟਰ ਪਿਸਤੌਲ ਸਣੇ ਚੜ੍ਹਿਆ ਪੁਲਸ ਹੱਥੇ
Tuesday, Aug 15, 2017 - 06:52 AM (IST)

ਲੁਧਿਆਣਾ, (ਸਲੂਜਾ)- ਸਮਾਜ ਵਿਰੋਧੀ ਤੱਤਾਂ ਨੂੰ ਨਕੇਲ ਪਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਡਵੀਜ਼ਨ ਨੰ. 8 ਦੀ ਪੁਲਸ ਦੇ ਕਾਬੂ ਵਿਚ ਇਕ ਗੈਂਗਸਟਰ ਪਿਸਤੌਲ ਸਮੇਤ ਆ ਗਿਆ। ਸੀ. ਆਈ. ਏ.-1 ਦੇ ਏ. ਐੱਸ. ਆਈ. ਸੁਰਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਫੁਆਰਾ ਚੌਕ ਵਿਚ ਨਾਕਾਬੰਦੀ ਕੀਤੀ ਹੋਈ ਸੀ। ਉਥੇ ਇਕ ਪੈਦਲ ਆ ਰਹੇ ਨੌਜਵਾਨ ਨੂੰ ਜਦੋਂ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਪਿਸਤੌਲ ਮਿਲਿਆ। ਇਸ ਦੀ ਪਛਾਣ ਤਰਨਤਾਰਨ ਦੇ ਸਿਕੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਕਥਿਤ ਦੋਸ਼ੀ ਖਿਲਾਫ ਆਰਮਜ਼ ਐਕਟ ਤਹਿਤ ਪਰਚਾ ਦਰਜ ਕਰ ਕੇ ਪੁੱਛਗਿੱਛ ਕੀਤੀ ਤਾਂ ਇਹ ਇਕ ਗੈਂਗਸਟਰ ਨਿਕਲਿਆ, ਜਿਸ ਨੇ ਲੁੱਟ-ਖੋਹ ਸਮੇਤ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਕਥਿਤ ਦੋਸ਼ੀ ਤੋਂ ਪੁਲਸ ਵੱਲੋਂ ਹੋਰ ਵੀ ਪੁੱਛਗਿੱਛ ਜਾਰੀ ਹੈ।