ਧਾਰਮਿਕ ਅਸਥਾਨ ''ਤੇ ਹੋਈ ਚੋਰੀ, ਚੋਰ ਕਾਬੂ
Friday, Dec 22, 2017 - 03:42 AM (IST)
ਹਰਿਆਣਾ, (ਰੱਤੀ, ਆਨੰਦ)- ਕਸਬਾ ਹਰਿਆਣਾ ਦੇ ਕਰੀਬ ਪਿੰਡ ਕੈਲੋਂ ਵਿਖੇ ਬਾਬਾ ਜ਼ਾਹਿਰ ਪੀਰ ਜੀ ਦੇ ਧਾਰਮਿਕ ਅਸਥਾਨ 'ਤੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਉਕਤ ਅਸਥਾਨ ਦੇ ਗੱਦੀ ਨਸ਼ੀਨ ਬਾਬਾ ਸੁਖਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਨੇ ਦੱਸਿਆ ਕਿ ਉਹ ਸੇਵਾਦਾਰ ਗੁਰਪ੍ਰੀਤ ਸਿੰਘ ਗੋਮੀ ਨਾਲ ਹਰਿਆਣਾ ਦਵਾਈ ਲੈਣ ਗਏ ਹੋਏ ਸੀ। ਜਦ ਉਹ ਵਾਪਸ ਆ ਰਹੇ ਸੀ ਤਾਂ ਡੇਰੇ ਤੋਂ 100 ਮੀਟਰ ਦੂਰੀ 'ਤੇ ਬਲਕਾਰ ਪੁੱਤਰ ਬੂਟਾ ਰਾਮ ਵਾਸੀ ਖੁੱਡਾ ਹਾਲ ਵਾਸੀ ਕੁੱਲਿਆਂ ਕੈਲੋ ਜੋ ਇਕ ਪੀਲੇ ਕੱਪੜੇ 'ਚ ਐੱਲ. ਈ. ਡੀ. ਚੁੱਕੀ ਆ ਰਿਹਾ ਸੀ, ਜੋ ਸਾਨੂੰ ਦੇਖ ਕੇ ਦੌੜ ਗਿਆ ਜਦ ਅਸੀਂ ਡੇਰੇ ਜਾ ਦੇਖਿਆ ਤਾਂ ਗੇਟ ਦੇ ਦਰਵਾਜ਼ੇ ਦੇ ਤਾਲੇ ਟੁੱਟੇ ਪਏ ਸੀ ਤੇ ਐੱਲ. ਈ. ਡੀ. ਗਾਇਬ ਸੀ ਤੇ ਸਾਮਾਨ ਖਿਲਰਿਆ ਪਿਆ ਸੀ ਤੇ ਚੋਰ ਅਲਮਾਰੀ ਤੋੜ ਕੇ ਦੋ ਸੋਨੇ ਦੀਆਂ ਮੁੰਦੀਆਂ ਤੇ ਇਕ ਡਿਜੀਟਲ ਕੈਮਰਾ ਵੀ ਲੈ ਗਿਆ ਸੀ। ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤੇ ਪੁਲਸ ਨੇ ਉਕਤ ਬਲਕਾਰ ਤੋਂ ਐੱਲ. ਈ. ਡੀ. ਬਰਾਮਦ ਕਰ ਕੇ ਧਾਰਾ 380, 454 ਤਹਿਤ ਮਾਮਲਾ ਦਰਜ ਕਰ ਲਿਆ।
