ਗੱਡੀ ''ਤੋਂ ਬਾਹਰ ਨਿਕਲੀ ਮਹਿਲਾ ਦਾ ਪਰਸ ਖੋਹ 2 ਅਣਪਛਾਤੇ ਵਿਅਕਤੀ ਹੋਏ ਫਰਾਰ

Thursday, May 09, 2019 - 01:55 AM (IST)

ਗੱਡੀ ''ਤੋਂ ਬਾਹਰ ਨਿਕਲੀ ਮਹਿਲਾ ਦਾ ਪਰਸ ਖੋਹ 2 ਅਣਪਛਾਤੇ ਵਿਅਕਤੀ ਹੋਏ ਫਰਾਰ

ਜਲੰਧਰ (ਵਰੁਣ) - ਗੁਰੂ ਨਾਨਕ 'ਚ ਦੇਰ ਰਾਤ ਬਾਈਕ ਸਵਾਰ 2 ਅਣਪਛਾਤੇ ਵਿਅਕਤੀ ਮਹਿਲਾ ਦਾ ਪਰਸ ਖੋਹ ਫਰਾਰ ਹੋ ਗਏ। ਥਾਣਾ ਨੰਬਰ 7 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਹੈ।
ਗੁਰੂ ਨਾਨਕ ਨਿਵਾਸੀ ਕਮਲਜੀਤ ਕੌਰ ਨੇ ਦੱਸਿਆ ਕਿ ਉਹ ਵਾਟਰ ਸਪਲਾਈ ਵਿਭਾਗ 'ਚ ਕੰਮ ਕਰਦੀ ਹੈ। ਬੁੱਧਵਾਰ ਰਾਤ ਉਹ ਆਪਣੇ ਘਰ ਨੇੜੇ ਪਹੁੰਚ ਕੇ ਕਾਰ 'ਤੋਂ ਬਾਹਰ ਨਿਕਲੀ ਹੀ ਸੀ ਕਿ ਪਿੱਛੋਂ ਆਏ ਬਾਈਕ ਸਵਾਰ 2 ਵਿਅਕਤੀ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਪਰਸ 'ਚ 9 ਹਜ਼ਾਰ ਰੁਪਏ, ਏ. ਟੀ. ਐੱਮ. ਅਤੇ ਜ਼ਰੂਰੀ ਦਸਤਾਵੇਜ਼ ਸਨ।
ਥਾਣਾ ਨੰਬਰ 7 ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਸੀ. ਸੀ. ਟੀ. ਵੀ. ਫੁਟੇਜ ਵੀ ਚੈੱਕ ਕਰ ਰਹੀ ਹੈ। ਐੱਸ. ਐੱਚ. ਓ. ਨਵੀਨ ਪਾਲ ਨੇ ਦੱਸਿਆ ਕਿ ਮਹਿਲਾ ਦੇ ਬਿਆਨ ਦਰਜ ਕਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Khushdeep Jassi

Content Editor

Related News