ਘਰ ਵਿਚ ਚੱਲ ਰਹੀਆਂ ਸੀ ਧੀ ਦੇ ਵਿਆਹ ਦੀਆਂ ਤਿਆਰੀਆਂ, ਅਚਾਨਕ ਹੋਈ ਘਟਨਾ ਨੇ ਉਡਾ ਦਿੱਤੇ ਹੋਸ਼

Monday, Aug 14, 2023 - 06:13 PM (IST)

ਘਰ ਵਿਚ ਚੱਲ ਰਹੀਆਂ ਸੀ ਧੀ ਦੇ ਵਿਆਹ ਦੀਆਂ ਤਿਆਰੀਆਂ, ਅਚਾਨਕ ਹੋਈ ਘਟਨਾ ਨੇ ਉਡਾ ਦਿੱਤੇ ਹੋਸ਼

ਲੁਧਿਆਣਾ (ਰਾਜ) : ਪ੍ਰੇਮ ਨਗਰ ਇਲਾਕੇ ’ਚ ਇਕ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ ਘਰੋਂ ਕੈਸ਼, ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਕਰ ਲਿਆ। ਘਰ ਦਾ ਮਾਲਕ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਜਦੋਂ ਉਹ 4 ਦਿਨ ਬਾਅਦ ਘਰ ਵਾਪਸ ਆਏ ਤਾਂ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ। ਉਨ੍ਹਾਂ ਨੇ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਦਾ ਵਿਆਹ ਰੱਖਿਆ ਸੀ। 

ਇਹ ਵੀ ਪੜ੍ਹੋ : ਪੰਚਾਇਤਾਂ ਭੰਗ ਕਰਨ ਤੋਂ ਬਾਅਦ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਜਾਰੀ ਕੀਤੇ ਸਖ਼ਤ ਹੁਕਮ

ਇਸ ਲਈ ਕਿਸੇ ਕੰਮ ਕਾਰਨ ਘਰੋਂ ਬਾਹਰ ਗਏ ਸੀ। ਪਿੱਛੋਂ ਘਰ ’ਚ ਚੋਰੀ ਹੋ ਗਈ। ਜਦ ਉੱਥੇ ਪੁੱਜੇ ਤਾਂ ਘਰ ਦੇ ਤਾਲ਼ੇ ਟੁੱਟੇ ਹੋਏ ਸਨ। ਚੋਰ ਘਰ ਵਿਚ ਪਏ ਡੇਢ ਲੱਖ ਰੁਪਏ, 5 ਤੋਲੇ ਗਹਿਣੇ, ਨਵੇਂ ਕੱਪੜੇ ਅਤੇ ਹੋਰ ਸਾਮਾਨ ਲੈ ਗਏ। ਘਰ ਦੇ ਮਾਲਕ ਦਾ ਕਹਿਣਾ ਹੈ ਕਿ ਚੋਰ ਲੜਕੀ ਦੇ ਵਿਆਹ ਲਈ ਲਿਆਂਦਾ ਦਾਜ ਦਾ ਸਾਮਾਨ ਵੀ ਚੋਰੀ ਕਰ ਕੇ ਲੈ ਗਏ। ਜਿਸ ਕਾਰਣ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਸ਼ਨਾਖਤ ਲਈ ਪੁਲਸ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਰਹੀ ਹੈ।

ਇਹ ਵੀ ਪੜ੍ਹੋ : ਸੂਬੇ ਦੇ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪਹਿਲੀ ਵਾਰ ਚੁੱਕਿਆ ਗਿਆ ਇਹ ਕਦਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News