ਬੰਦ ਪਏ ਘਰ ''ਚ ਚੋਰਾਂ ਨੇ ਬੋਲਿਆ ਧਾਵਾ, ਕੀਮਤੀ ਸਾਮਾਨ ਲੈ ਕੇ ਹੋਏ ਰਫ਼ੂ ਚੱਕਰ
Sunday, Mar 26, 2023 - 03:40 AM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਦੀਨਾਨਗਰ ਦੀ ਮਿਲੀ ਮਾਸਟਰ ਕਾਲੋਨੀ ਵਿੱਚ ਚੋਰਾਂ ਵੱਲੋਂ ਇਕ ਵਾਰ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਬਰ ਮਿਲੀ ਹੈ। ਸੇਵਾ ਮੁਕਤ ਪ੍ਰਿੰਸੀਪਲ ਸਨੇਹ ਸਰਿਤਾ ਜੋਸ਼ੀ ਦੋ ਦਿਨ ਤੋਂ ਰਾਜਸਥਾਨ ਗਏ ਹੋਏ ਹਨ ਅਤੇ ਫਿਲਹਾਲ ਵਾਪਸ ਨਹੀਂ ਪਰਤੇ ਹਨ। ਉਨ੍ਹਾਂ ਦੇ ਪਿੱਛੋਂ ਉਨ੍ਹਾਂ ਦੇ ਜੇਠ ਦਾ ਲੜਕਾ ਘਰ ਦੀ ਨਿਗਰਾਨੀ ਕਰਦਾ ਸੀ। ਬੀਤੀ ਰਾਤ ਦੋ ਚੋਰ ਗੇਟ ਟੱਪ ਕੇ ਘਰ ਦੇ ਅੰਦਰ ਦਾਖ਼ਲ ਹੋਏ ਅਤੇ ਖਿੜਕੀਆਂ ਤੋੜ ਕੇ ਕਮਰਿਆਂ ਦੇ ਅੰਦਰ ਦਾਖ਼ਲ ਹੋਣ ਮਗਰੋਂ ਬੜੇ ਆਰਾਮ ਨਾਲ ਦੋ ਘੰਟੇ ਦੇ ਕਰੀਬ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਮਰਦਾਂ ਨਾਲ ਅਸ਼ਲੀਲ ਵੀਡੀਓ ਬਣਾ ਕੇ ਲੱਖਾਂ ਦੀ ਫਿਰੌਤੀ ਵਸੂਲਣ ਵਾਲਾ ਮਹਿਲਾ ਗਿਰੋਹ ਕਾਬੂ
ਹਾਲਾਂਕਿ ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਹੈ ਚੋਰਾਂ ਵੱਲੋਂ ਕਿੰਨਾ ਨੁਕਸਾਨ ਕੀਤਾ ਗਿਆ ਹੈ ਕਿਉਂਕਿ ਘਰ ਦੀ ਮਾਲਕਣ ਵੱਲੋਂ ਘਰ ਦਾ ਜਾਇਜਾ ਨਹੀਂ ਲਿਆ ਗਿਆ ਹੈ ਪਰ ਨਿਗਰਾਨੀ ਕਰਦੇ ਲੜਕੇ ਨੇ ਸ਼ੱਕ ਜਤਾਇਆ ਹੈ ਕਿ ਚੌਰ ਘਰ ਵਿੱਚੋਂ ਕੀਮਤੀ ਸਾਮਾਨ ਦੇ ਨਾਲ ਨਾਲ ਗਹਿਣੇ ,ਨਕਦੀ ਅਤੇ ਡਾਲਰ ਦੀ ਚੋਰੀ ਕਰਕੇ ਲੈ ਗਏ ਹਨ। ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਦੋ ਛੋਟੀ ਜਿਹੀ ਉਮਰ ਦੇ ਨਕਾਬਪੋਸ਼ ਚੋਰ ਗੇਟ ਰਾਹੀਂ ਘਰ ਵਿਚ ਦਾਖ਼ਲ ਹੁੰਦੇ ਅਤੇ ਘਰ ਦੇ ਅੰਦਰ ਲੱਗੇ ਕੈਮਰੇ ਵਿੱਚ ਚੋਰੀ ਕਰਦੇ ਸਾਫ ਨਜ਼ਰ ਆ ਰਹੇ ਹਨ।
ਸੇਵਾ-ਮੁਕਤ ਪ੍ਰਿੰਸੀਪਲ ਸਨੇਹ ਲਤਾ ਦੇ ਜੇਠ ਦੇ ਲੜਕੇ ਸੂਰਏ ਉਦੇ ਨੇ ਦੱਸਿਆ ਕਿ ਘਰਵਾਲੇ ਘਰੋਂ ਬਾਹਰ ਗਏ ਹਨ ਉਹ ਦਿਨ ਵੇਲੇ ਇਸ ਘਰ ਰਹਿੰਦਾ ਹੈ ਅਤੇ ਰਾਤ ਨੂੰ ਆਪਣੇ ਘਰ ਚਲਾ ਜਾਂਦਾ ਹੈ।
ਬੀਤੀ ਰਾਤ ਵੀ ਉਹ ਚਲਾ ਗਿਆ ਅਤੇ ਜਦੋਂ ਸਵੇਰੇ ਰੋਜ਼ਾਨਾ ਵਾਂਗ ਬੰਦ ਘਰ ਦਾ ਚੱਕਰ ਲਗਾਉਣ ਲਈ ਗਿਆ ਤਾਂ ਅੰਦਰ ਦੇ ਕਮਰੇ ਖੁੱਲ੍ਹੇ ਪਏ ਵੇਖ ਕੇ ਹੱਕਾ ਬੱਕਾ ਰਹਿ ਗਿਆ। ਜਦੋਂ ਉਸ ਨੇ ਝਾੜੂ ਲਗਾ ਕੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਅੰਦਰੋਂ ਦਰਵਾਜ਼ਾ ਦੀ ਚਿਟਕਨੀ ਲੱਗੀ ਸੀ। ਦੂਸਰੇ ਕਮਰੇ ਵੱਲ ਜਾਂ ਤੇ ਉਸ ਨੂੰ ਪਤਾ ਲੱਗਾ ਕਿ ਘਰ ਵਿੱਚ ਚੋਰੀ ਹੋ ਚੁੱਕੀ ਹੈ ਤੇ ਸਮਾਨ ਬਿਖਰਿਆ ਪਿਆ ਸੀ। ਚੋਰਾਂ ਵੱਲੋਂ ਵਾਈ-ਫਾਈ ਵੀ ਪੁੱਟ ਲਿਆ ਗਿਆ ਸੀ ਅਤੇ ਘਰ ਵਿੱਚੋਂ ਕਪੜੇ, ਬੂਟ ਚੋਰੀ ਕਰ ਲਏ ਸਨ। ਅਲਮਾਰੀਆਂ ਦੇ ਲੋਕ ਤੋੜ ਕੇ ਵੀ ਉਹਨਾਂ ਦੀ ਫਰੋਲਾ-ਫਰਾਲੀ ਕੀਤੀ ਗਈ ਸੀ ਜਿਸ ਨਾਲ ਉਸਨੂੰ ਸ਼ੱਕ ਹੈ ਕਿ ਘਰ ਵਿੱਚੋਂ ਗਹਿਣੇ ,ਕੈਸ਼ ਅਤੇ ਡਾਲਰ ਵੀ ਚੋਰੀ ਹੋ ਚੁੱਕੇ ਹਨ। ਉਸ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਪੁਲਸ ਨੂੰ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਨੀਤੂ ਘੰਘਾਸ ਤੋਂ ਬਾਅਦ ਸਵੀਟੀ ਬੂਰਾ ਨੇ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਦੂਜਾ ਸੋਨ ਤਮਗਾ