ਚੋਰੀ ਦੇ ਮੋਬਾਇਲਾਂ ਸਮੇਤ ਕਾਬੂ

Saturday, Jul 07, 2018 - 12:32 AM (IST)

ਚੋਰੀ ਦੇ ਮੋਬਾਇਲਾਂ ਸਮੇਤ ਕਾਬੂ

ਨਵਾਂਸ਼ਹਿਰ, (ਮਨੋਰੰਜਨ, ਤ੍ਰਿਪਾਠੀ)- ਥਾਣਾ ਸਿਟੀ ਨਵਾਂਸ਼ਹਿਰ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ ਭਾਰੀ ਗਿਣਤੀ ’ਚ ਚੋਰੀ ਕੀਤੇ ਮੋਬਾਇਲ ਫੋਨਾਂ ਨੂੰ ਬਰਾਮਦ ਕੀਤਾ ਹੈ। ਪੁਲਸ ਨੇ ਕਥਿਤ ਮੁਲਜ਼ਮ ਨੂੰ ਅੱਜ  ਅਦਾਲਤ ’ਚ ਪੇਸ਼  ਕੀਤਾ। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ’ਤੇ ਜੇਲ ਭੇਜ ਦਿੱਤਾ ਗਿਅਾ। 
  ਐੱਸ. ਐੱਚ. ਓ. ਸਿਟੀ ਸ਼ਹਿਬਾਜ਼ ਸਿੰਘ ਨੇ ਦੱਸਿਆ ਕਿ 27 ਮਾਰਚ ਨੂੰ ਸਲੋਹ ਰੋਡ ’ਤੇ  ਇਕ ਮੋਬਾਇਲਾਂ ਦੀ ਦੁਕਾਨ ਤੋਂ 30 ਨਵੇਂ ਮੋਬਾਇਲ ਫੋਨ ਚੋਰੀ ਹੋ ਗਏ ਸਨ। ਇਸ ’ਤੇ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਿੰਡ ਢਾਂਸੀਵਾਲ ਨਿਵਾਸੀ ਮਨਜਿੰਦਰ ਸਿੰਘ ਨੇ ਆਪਣੇ ਸਾਥੀ ਸਮੇਤ ਉਕਤ ਘਟਨਾ ਨੂੰ ਅੰਜਾਮ ਦਿੱਤਾ, ਜਿਸ ਨਾਲ ਪਿਛਲੇ  ਦਿਨੀਂ ਗੜ੍ਹਸ਼ੰਕਰ ਪੁਲਸ ਵੱਲੋਂ ਕਿਸੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ, ਜੋ ਹੁਣ ਜੇਲ ’ਚ ਬੰਦ  ਸੀ। ਐੱਸ. ਐੱਚ. ਓ. ਸ਼ਹਿਬਾਜ਼ ਸਿੰਘ ਨੇ ਦੱਸਿਆ ਕਿ ਇਸ ’ਤੇ ਨਵਾਂਸ਼ਹਿਰ ਪੁਲਸ ਨੇ ਕਥਿਤ ਮੁਲਜ਼ਮ ਮਨਜਿੰਦਰ ਸਿੰਘ ਨੂੰ ਟਰਾਂਜੈਕਸ਼ਨ ਵਾਰੰਟ ’ਤੇ ਨਵਾਂਸ਼ਹਿਰ ਲਿਅਾਂਦਾ। ਪੁੱਛਗਿੱਛ ਦੌਰਾਨ ਕਥਿਤ ਮੁਲਜ਼ਮ ਨੇ ਸਲੋਹ ਰੋਡ ’ਤੋ ਹੋਈ ਚੋਰੀ ਦੇ ਮਾਮਲੇ ਨੂੰ ਮੰਨਦੇ ਹੋਏ ਦੱਸਿਆ  ਕਿ ਉਨ੍ਹਾਂ ਉਕਤ ਚੋਰੀ ਕੀਤੇ ਮੋਬਾਇਲ ਫੋਨਾਂ ਨੂੰ  ਪਿੰਡ ਭੰਗਲਾ ਦੇ ਇਕ ਘਰ ’ਚ ਟੋਇਆ ਪੁੱਟ ਕੇ ਦੱਬਾ ਕੇ ਰੱਖਿਆ ਹੈ। ਪੁਲਸ ਨੇ ਉਥੇ ਰੇਡ ਕਰ ਕੇ ਕਰੀਬ 53 ਮੋਬਾਇਲ ਬਰਾਮਦ ਕੀਤੇ, ਜਿਨ੍ਹਾਂ ਤੋਂ  23 ਮੋਬਾਇਲ  ਉਨ੍ਹਾਂ ਨਵਾਂਸਹਿਰ ਦੇ ਸਲੋਹ ਰੋਡ  ਤੋਂ ਚੋਰੀ ਕੀਤੇ ਸੀ, ਜਦਕਿ 25 ਮੋਬਇਲ  ਉਨ੍ਹਾਂ ਗੜ੍ਹਸ਼ੰਕਰ ਤੋਂ ਚੋਰੀ ਕੀਤੇ ਸੀ, ਜਦਕਿ 3 ਮੋਬਾਇਲ ਫੋਨ ਕਰਿਆਮ ਤੋਂ ਚੋਰੀ ਕੀਤੇ ਸੀ। ਐੱਸ. ਐੱਚ. ਓ. ਸ਼ਹਿਬਾਜ਼ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ  ਮੁਲਜ਼ਮ  ਮਨਜਿੰਦਰ ਨੂੰ ਵਾਪਸ ਜੇਲ ਭੇਜ ਦਿੱਤਾ  ਗਿਅਾ, ਜਦਕਿ ਉਸ ਦੇ ਦੂਜੇ ਸਾਥੀ ਨੂੰ ਫਡ਼ਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 


Related News