ਚੋਰੀ ਦੇ ਮੋਬਾਇਲ ਸਮੇਤ 3 ਕਾਬੂ
Thursday, Jul 26, 2018 - 04:02 AM (IST)

ਕੋਟਕਪੂਰਾ, (ਨਰਿੰਦਰ, ਭਾਵਿਤ)- ਪੁਲਸ ਨੇ ਚੋਰੀ ਦੇ ਮੋਬਾਇਲ ਸਮੇਤ 3 ਵਿਅਕਤੀਅਾਂ ਨੂੰ ਕਾਬੂ ਕੀਤਾ ਹੈ। ਸਿਟੀ ਥਾਣੇ ਵਿਚ ਦਿੱਤੀ ਸ਼ਿਕਾਇਤ ’ਚ ਫੌਜੀ ਤਰਸੇਮ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਦਬਡ਼ੀਖਾਨਾ ਨੇ ਦੋਸ਼ ਲਾਇਆ ਕਿ ਉਹ ਫਾਸਟ ਫੂਡ ਦੀ ਦੁਕਾਨ ’ਤੇ ਕੁਝ ਖਾਣ-ਪੀਣ ਉਪਰੰਤ ਬਾਹਰ ਆ ਗਿਆ ਪਰ ਮੋਬਾਇਲ ਉਕਤ ਦੁਕਾਨ ਵਿਚ ਹੀ ਭੁੱਲ ਗਿਆ ਪਰ ਜਦੋਂ ਵਾਪਸ ਜਾ ਕੇ ਫੋਨ ਦੀ ਮੰਗ ਕੀਤੀ ਤਾਂ ਉਕਤ ਦੁਕਾਨ ਵਾਲੇ ਫੋਨ ਦੇਣ ਤੋਂ ਮੁੱਕਰ ਗਏ।
ਹੌਲਦਾਰ ਸੁਰਿੰਦਰਜੀਤ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਮੋਬਾਇਲ ਬਰਾਮਦ ਕਰਨ ਉਪਰੰਤ ਸੁਮਿਤ, ਸੰਦੀਪ ਕੁਮਾਰ ਅਤੇ ਵਿਪਨ ਕੁਮਾਰ ਖਿਲਾਫ ਮਾਮਲਾ ਦਰਜ ਕਰਦਿਆਂ ਦੱਸਿਆ ਕਿ ਉਕਤ ਵਿਅਕਤੀ ਚੋਰੀਸ਼ੁਦਾ ਮੋਬਾਇਲ ਵੇਚਣ ਦੀ ਤਾਕ ਵਿਚ ਸਨ ਪਰ ਪੁਲਸ ਦੀ ਮੁਸਤੈਦੀ ਕਰ ਕੇ ਮੋਬਾਇਲ ਬਰਾਮਦ ਹੋ ਗਿਆ।
ਉਕਤ ਵਿਅਕਤੀਅਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਹੈ।