ਤੜਕੇ ਸਵੇਰੇ ਪੂਜਾ ਲਈ ਮੰਦਰ ਪੁੱਜੇ ਲੋਕ ਘਬਰਾਏ, ਮੌਕੇ ''ਤੇ ਬੁਲਾਈ ਗਈ ਪੁਲਸ

02/13/2023 11:23:37 AM

ਲੁਧਿਆਣਾ (ਮੋਹਿਨੀ) : ਸੰਤ ਸਿੰਘ ਨਗਰ ਕਾਕੋਵਾਲ ਰੋਡ 'ਤੇ ਸਥਿਤ ਜੈਨ ਮੰਦਰ 'ਚ ਬੀਤੀ ਦੇਰ ਰਾਤ ਚੋਰ ਤਾਲਾ ਤੋੜ ਕੇ ਦਾਖ਼ਲ ਹੋਇਆ ਅਤੇ ਗੋਲਕ ਤੋੜ ਕੇ ਪੈਸੇ ਲੈ ਕੇ ਫ਼ਰਾਰ ਹੋ ਗਿਆ। ਚੋਰੀ ਦੀ ਘਟਨਾ ਦਾ ਉਦੋਂ ਪਤਾ ਲੱਗਾ, ਜਦੋਂ ਸਵੇਰੇ 5 ਵਜੇ ਦੇ ਕਰੀਬ ਮੰਦਰ 'ਚ ਪੂਜਾ ਕਰਨ ਆਏ ਸ਼ਰਧਾਲੂ ਦਰਵਾਜ਼ਾ ਖੁੱਲ੍ਹਾ ਦੇਖ ਕੇ ਘਬਰਾ ਗਏ ਅਤੇ ਉਨ੍ਹਾਂ ਨੇ ਗੱਲੇ 'ਚੋਂ ਸਿੱਕੇ ਖਿੱਲਰੇ ਹੋਏ ਦੇਖੇ। ਇਸ 'ਤੇ ਮੰਦਰ ਦੇ ਪੁਜਾਰੀ ਨੇ ਸੰਸਥਾ ਦੇ ਅਹੁਦੇਦਾਰਾਂ ਨੂੰ ਸੂਚਿਤ ਕੀਤਾ ਅਤੇ ਪੁਲਸ ਨੂੰ ਮੌਕੇ 'ਤੇ ਬੁਲਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ ਅੰਦਰ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, PRTC ਨੇ ਖਿੱਚੀ ਇਹ ਤਿਆਰੀ

ਪੁਲਸ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਨੇ ਚੋਰ ਦੀ ਹਰਕਤ ਨੂੰ ਕੈਦ ਕਰ ਲਿਆ। ਘਟਨਾ ਦੇਰ ਰਾਤ 1.30 ਵਜੇ ਵਾਪਰੀ, ਚੋਰ ਮੇਨ ਗੇਟ ਨੂੰ ਪਾਰ ਕਰਕੇ ਮੰਦਰ ਦੇ ਅੰਦਰ ਦਾਖ਼ਲ ਹੋਇਆ ਸੀ। ਪੀ. ਸੀ. ਆਰ. ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਦੀਆਂ ਤਸਵੀਰਾਂ ਚੈੱਕ ਕੀਤੀਆਂ। ਥਾਣਾ ਬਸਤੀ ਜੋਧੇਵਾਲ ਦੇ ਏ. ਐੱਸ. ਆਈ ਬਲਕਾਰ ਸਿੰਘ ਨੇ ਆਸ-ਪਾਸ ਦੇ ਲੋਕਾਂ ਤੋਂ ਘਟਨਾ ਸਬੰਧੀ ਜਾਣਕਾਰੀ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਫਿਰ ਠਾਰੇ ਲੋਕ, ਇਸ ਤਾਰੀਖ਼ ਤੋਂ ਬਦਲੇਗਾ ਮੌਸਮ

ਮੰਦਰ ਦੇ ਵਿਨੈ ਜੈਨ ਅਤੇ ਯੋਗੇਸ਼ ਜੈਨ ਨੇ ਦੱਸਿਆ ਕਿ ਚੋਰ ਕੈਮਰੇ 'ਚ ਇਕੱਲਾ ਨਜ਼ਰ ਆ ਰਿਹਾ ਹੈ ਅਤੇ ਮੰਦਰ ਦੇ ਕਈ ਦਰਵਾਜ਼ਿਆਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਚੋਰ ਗਲਾ ਤੋੜ ਕੇ ਪੈਸੇ ਕੱਢ ਕੇ ਲੈ ਗਿਆ, ਜਿਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਦੋਂ ਕਿ ਉਹ ਸਿੱਕੇ ਉੱਥੇ ਹੀ ਛੱਡ ਗਿਆ। ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News