ਅਮਰੀਕਾ ਤੋਂ ਚਾਵਾਂ ਨਾਲ ਪੰਜਾਬ ਮੁੜਿਆ ਸੀ ਪਰਿਵਾਰ, ਹੋਈ ਅਜਿਹੀ ਵਾਰਦਾਤ ਕਿ ਕਹਿੰਦੇ ''ਜੀਅ ਕਰਦਾ ਹੁਣੇ ਮੁੜ ਜਾਈਏ''

Saturday, Oct 07, 2023 - 05:43 AM (IST)

ਗੁਰਾਇਆ (ਮੁਨੀਸ਼ ਬਾਵਾ)- ਚੋਰਾਂ ਲੁਟੇਰਿਆਂ ਦਾ ਕਹਿਰ ਇਲਾਕੇ ਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਚੋਰਾਂ ਨੇ ਹੁਣ ਐੱਨ. ਆਰ. ਆਈ. ਸਭਾ ਦੇ ਮੈਂਬਰ ਤੇ ਅਮਰੀਕਾ ਦੇ ਸਿਟੀਜ਼ਨ ਦੇ ਘਰ ਨੂੰ ਨਿਸ਼ਾਨਾ ਬਣਾਇਆ ਹੈ। ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਦੁਸਾਂਝ ਕਲਾਂ ਵਿਖੇ ਬੀਤੀ ਰਾਤ ਹੀ ਜਸਬੀਰ ਸਿੰਘ ਆਪਣੇ ਪਰਿਵਾਰ ਸਮੇਤ ਅਮਰੀਕਾ ਤੋਂ ਆਏ ਹਨ, ਜਦੋਂ ਘਰ ਆ ਕੇ ਵੇਖਿਆ ਤਾਂ ਚੋਰਾਂ ਵੱਲੋਂ ਘਰ ਦੀਆਂ ਗਰਿਲਾਂ ਅਤੇ ਸ਼ੀਸ਼ੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। 

ਇਹ ਖ਼ਬਰ ਵੀ ਪੜ੍ਹੋ - ਕੁੜੀ ਵੱਲੋਂ ਲਗਾਏ ਗਏ ਦੋਸ਼ਾਂ ਮਗਰੋਂ ਪੰਜਾਬ ਪੁਲਸ ਵੱਲੋਂ ਆਪਣੇ ਹੀ ਦੋ ਮੁਲਾਜ਼ਮ ਗ੍ਰਿਫ਼ਤਾਰ

ਪੀੜਤ ਜਸਬੀਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਘਰ ਵਿਚ ਚੋਰਾਂ ਵੱਲੋਂ ਕੀਤੀ ਵਾਰਦਾਤ ਨੂੰ ਵੇਖ ਕੇ ਵਿਦੇਸ਼ ਤੋਂ ਆਏ ਉਨ੍ਹਾਂ ਦੇ ਬੱਚੇ ਡਰ ਗਏ ਹਨ ਤੇ ਮਨ ਕਰਦਾ ਹੈ ਕਿ ਬੱਚਿਆਂ ਨੂੰ ਨਾਲ਼ ਲੈ ਕੇ ਹੁਣੇ ਇਥੋਂ ਵਾਪਸ ਵਿਦੇਸ਼ ਚਲੇ ਜਾਈਏ। ਜਸਬੀਰ ਸਿੰਘ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਘਰ 'ਚੋਂ ਐੱਲ. ਈ. ਡੀ., ਕਪੜੇ, ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਚੋਰੀ ਕਰਕੇ ਲੈ ਗਏ। ਉਨ੍ਹਾਂ ਅੱਗੇ ਕਿਹਾ ਕਿ ਇਥੇ ਸੁਰੱਖਿਆ ਅਤੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਜਸਬੀਰ ਸਿੰਘ ਨੇ ਕਿਹਾ ਕਿ ਪੁਲਸ ਚੌਕੀ ਦੁਸਾਂਝ ਕਲਾਂ ਦੀ ਪੁਲਸ ਨੂੰ ਫ਼ੋਨ ਕੀਤਾ ਪਰ ਉਨ੍ਹਾਂ ਫ਼ੋਨ ਵੀ ਰਿਸੀਵ ਨਹੀਂ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਨਕੋਦਰ 'ਚ ਚੱਲੀ ਗੋਲ਼ੀ! ਕੰਮ ਕਰ ਰਹੇ ਦੋ ਭਰਾਵਾਂ 'ਤੇ ਹੋਇਆ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਇਸ ਬਾਬਤ ਚੌਂਕੀ ਇੰਚਾਰਜ ਦੋਸਾਂਝ ਕਲਾਂ ਗੁਰਸ਼ਰਨ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਨੈੱਟਵਰਕ ਕਰਕੇ ਐੱਨ. ਆਰ. ਆਈ. ਦਾ ਫ਼ੋਨ ਨਹੀਂ ਲੱਗ ਰਿਹਾ ਸੀ ਬਾਅਦ ਚ ਉਨ੍ਹਾਂ ਨਾਲ ਸੰਪਰਕ ਹੋ ਗਿਆ ਸੀ ਜਿਸ ਤੋਂ ਬਾਅਦ ਮੌਕਾ ਦੇਖ ਕਿ ਆਏ ਹਨ ਤੇ ਕੁੱਝ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਕਰਕੇ ਜੋ ਬਿਆਨ ਪਰਿਵਾਰ ਦਿੰਦਾ ਹੈ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News