ਜਲੰਧਰ ''ਚ ਅਕਾਊਂਟੈਂਟ ਦੇ ਘਰ ਲੱਖਾਂ ਦੀ ਚੋਰੀ, ਟੁੱਟੀਆਂ ਮਿਲੀਆਂ ਅਲਮਾਰੀਆਂ

7/13/2020 4:37:31 PM

ਜਲੰਧਰ (ਸੁਨੀਲ) : ਜਲੰਧਰ ਦੇ ਵਿਜੇ ਨਗਰ 'ਚ ਸਥਿਤ ਚਾਰਟਰਡ ਅਕਾਊਂਟੈਂਟ ਦੇ ਘਰ ਲੱਖਾਂ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚਾਰਟਰਡ ਅਕਾਊਂਟੈਂਟ ਅਨਿਲ ਸਿੱਕਾ ਨੇ ਦੱਸਿਆ ਕਿ ਬੀਤੀ ਰਾਤ ਉਹ ਸ਼ਹਿਰ ਤੋਂ ਬਾਹਰ ਗਏ ਹੋਏ ਸਨ। ਜਦੋਂ ਸਵੇਰੇ ਉਹ ਆਪਣੇ ਘਰ ਪਰਤੇ ਤਾਂ ਘਰ ਦਾ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਏ।

ਉਨ੍ਹਾਂ ਦੇ ਘਰ ਦੀਆਂ ਅਲਮਾਰੀਆਂ ਟੁੱਟੀਆਂ ਹੋਈਆਂ ਸਨ ਅਤੇ ਘਰ 'ਚੋਂ ਗਹਿਣੇ ਅਤੇ ਲੱਖਾਂ ਦੀ ਨਕਦੀ ਗਾਇਬ ਸੀ। ਇਸ ਦੀ ਸੂਚਨਾ ਤੁਰੰਤ ਉਨ੍ਹਾਂ ਨੇ ਪੁਲਸ ਨੂੰ ਦਿੱਤੀ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਨੇ ਇਸ ਚੋਰੀ ਦੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਸ਼ਹਿਰ 'ਚ ਚੋਰਾਂ ਦੇ ਹੌਂਸਲੇ ਬੁਲੰਦ ਹਨ। ਕੋਰੋਨਾ ਮਹਾਮਾਰੀ ਕਾਰਨ ਥਾਂ-ਥਾਂ ਪੁਲਸ ਦੇ ਨਾਕੇ ਲੱਗੇ ਹੋਏ ਹਨ ਪਰ ਫਿਰ ਵੀ ਪੁਲਸ ਨੂੰ ਚਕਮਾ ਦੇ ਕੇ ਇਹ ਚੋਰ ਕਿਤੇ ਨਾ ਕਿਤੇ ਵਾਰਦਾਤ ਨੂੰ ਅੰਜਾਮ ਦੇ ਹੀ ਜਾਂਦੇ ਹਨ।


Babita

Content Editor Babita