ਚੋਰਾਂ ਦੇ ਹੌਂਸਲੇ ਬੁਲੰਦ: ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਉਡਾਇਆ

Sunday, Feb 05, 2023 - 04:02 AM (IST)

ਫਗਵਾੜਾ (ਜਲੋਟਾ)- ਫਗਵਾੜਾ ’ਚ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਬੁਲੰਦੀਆਂ ’ਤੇ ਚੱਲ ਰਹੇ ਹਨ। ਹਾਲਾਤ ਇਹ ਹਨ ਕਿ ਆਮ ਜਨਤਾ ਦੇ ਘਰਾਂ ਅਤੇ ਵਪਾਰਕ ਅਦਾਰਿਆਂ ’ਚ ਵੱਡੀਆਂ ਚੋਰੀਆਂ ਕਰਨ ਵਾਲੇ ਚੋਰ-ਲੁਟੇਰੇ ਹੁਣ ਖੁੱਲ੍ਹੇਆਮ ਜੱਜ ਦੇ ਘਰ ਨੂੰ ਵੀ ਨਹੀਂ ਬਖਸ਼ ਰਹੇ ਹਨ। ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਹੁਣ ਸ਼ਹਿਰ ਦੀ ਪਾਸ਼ ਕਾਲੋਨੀ ਨਿਊ ਮਾਡਲ ਟਾਊਨ ’ਚ ਜੱਜ ਰੇਣੁਕਾ ਕਾਲਡ਼ਾ ਦੀ ਕਿਰਾਏ ਦੀ ਕੋਠੀ ਨੂੰ ਨਿਸ਼ਾਨਾ ਬਣਾ ਕੇ ਉਥੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਫਿਲਮੀ ਸਟਾਈਲ ’ਚ ਮੌਕੇ ਤੋਂ ਫਰਾਰ ਹੋ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਹੰਗਾਮਾ ਕਰਨ ਤੋਂ ਰੋਕਣ 'ਤੇ ਵਿਅਕਤੀ ਨੇ ਪੁਲਸ ਮੁਲਾਜ਼ਮ ਨਾਲ ਕੀਤਾ ਅਜਿਹਾ ਕਾਰਾ, ਸੁਣ ਕੇ ਹੋ ਜਾਵੋਗੇ ਹੈਰਾਨ

ਮਨੀਸ਼ ਕੁਮਾਰ ਚੱਢਾ ਪੁੱਤਰ ਰਮੇਸ਼ ਕੁਮਾਰ ਚੱਢਾ ਵਾਸੀ 269 ਏ ਹਰਗੋਬਿੰਦ ਨਗਰ ਫਗਵਾੜਾ ਨੇ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀ ਜਾਣਕਾਰੀ ’ਚ ਖੁਲਾਸਾ ਕੀਤਾ ਕਿ ਉਸ ਨੇ ਆਪਣੀ ਕੋਠੀ ਨੰਬਰ 205ਬੀ ਨਿਊ ਮਾਡਲ ਟਾਊਨ ਫਗਵਾੜਾ ਨੂੰ ਮਾਣਯੋਗ ਜੱਜ ਸ਼੍ਰੀਮਤੀ ਰੇਣੁਕਾ ਕਾਲੜਾ ਨੂੰ ਪਿਛਲੇ 2 ਸਾਲਾਂ ਤੋਂ ਕਿਰਾਏ ’ਤੇ ਦਿੱਤਾ ਹੋਇਆ ਹੈ। ਮਾਣਯੋਗ ਜੱਜ ਸਾਹਿਬਾ ਦਸੰਬਰ 2022 ਤੋਂ ਛੁੱਟੀ ’ਤੇ ਚੱਲ ਰਹੇ ਹਨ।

PunjabKesari

ਉਨ੍ਹਾਂ ਦੀ ਗੈਰ-ਹਾਜ਼ਰੀ ’ਚ ਜੱਜ ਸਾਹਿਬਾ ਦੇ ਗੰਨਮੈਨ ਯਸ਼ਪਾਲ ਸਿੰਘ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਕੋਠੀ ’ਚ ਚੋਰੀ ਦੀ ਇਕ ਵੱਡੀ ਘਟਨਾ ਵਾਪਰੀ ਹੈ। ਇਸ ਤੋਂ ਬਾਅਦ ਜਦੋਂ ਉਹ ਕੋਠੀ ਪੁੱਜੇ ਤਾਂ ਵੇਖਿਆ ਕਿ ਚੋਰ ਜੱਜ ਸਾਹਿਬਾ ਦਾ ਸਾਰਾ ਸਾਮਾਨ, ਜਿਸ ’ਚ 3 ਗੈਸ ਸਿਲੰਡਰ, ਇਕ ਐੱਲ. ਸੀ. ਡੀ. 55 ਇੰਚ, ਇਕ ਐੱਲ. ਸੀ. ਡੀ. 46 ਇੰਚ, ਇਕ ਐੱਲ. ਸੀ. ਡੀ. 32 ਇੰਚ, ਕਰੀਬ 50 ਹਜ਼ਾਰ ਰੁਪਏ ਦੇ ਚਾਂਦੀ ਦੇ ਗਹਿਣੇ, ਸਾਰੇ ਬਾਥਰੂਮਾਂ ਦੇ ਹੀਟਰ, ਰਸੋਈ ਫਿਟਿੰਗ ਦਾ ਕੀਮਤੀ ਸਾਮਾਨ ਆਦਿ, ਉਨ੍ਹਾਂ ਦੇ ਮੇਕਅੱਪ ਦਾ ਸਾਮਾਨ, ਬੱਚਿਆਂ ਦੇ ਕੱਪੜੇ, ਘੜੀਆਂ, ਮੋਬਾਇਲ ਫੋਨ, ਇਨਵਰਟਰ ਆਦਿ ’ਤੇ ਹੱਥ ਸਾਫ ਕਰ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਘਰ 'ਚ ਦੇਸੀ ਬੰਬ ਬਣਾਉਂਦਿਆਂ ਹੋਇਆ ਧਮਾਕਾ, 1 ਵਿਅਕਤੀ ਦੀ ਮੌਤ, 2 ਦੀ ਹਾਲਤ ਗੰਭੀਰ

ਖ਼ਬਰ ਲਿਖੇ ਜਾਣ ਤੱਕ ਪੁਲਸ ਨੇ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਅਧਿਕਾਰਤ ਤੌਰ ’ਤੇ ਪੁਲਸ ਨੂੰ ਨਾ ਤਾਂ ਚੋਰਾਂ ਦੀ ਅਸਲ ਪਛਾਣ ਬਾਰੇ ਕੋਈ ਸੁਰਾਗ ਮਿਲ ਸਕਿਆ ਹੈ ਅਤੇ ਨਾ ਹੀ ਚੋਰੀ ਦੀ ਇਸ ਵੱਡੀ ਘਟਨਾ ਬਾਰੇ ਪੁਲਸ ਆਪਣੇ ਪੱਧਰ ’ਤੇ ਕੁਝ ਵੀ ਲੱਭ ਪਾਈ ਹੈ। ਹਾਲਾਂਕਿ, ਪੁਲਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਚੋਰੀ ਦੀ ਘਟਨਾ ਨੂੰ ਜਲਦ ਹੀ ਟਰੇਸ ਕਰ ਲਿਆ ਜਾਵੇਗਾ। ਪੁਲਸ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News