ਸਿਹਤ ਮੰਤਰੀ ਤੋਂ ਪਹਿਲਾਂ ਚੋਰਾਂ ਨੇ ਕੀਤਾ ਉਦਘਾਟਨ!

06/20/2019 12:08:35 PM

ਲੁਧਿਆਣਾ (ਸਹਿਗਲ) : ਗਿਆਸਪੁਰਾ 'ਚ ਨਵੇਂ ਬਣੇ ਕਮਿਊਨਿਟੀ ਹੈਲਥ ਸੈਂਟਰ ਦੇ ਉਦਘਾਟਨ ਤੋਂ ਪਹਿਲਾਂ ਚੋਰਾਂ ਨੇ ਦਸਤਕ ਦਿੰਦੇ ਹੋਏ ਸੈਂਟਰ ਦੀਆਂ ਟੂਟੀਆਂ, ਮੈਨਹੋਲ ਦੇ ਢੱਕਣ ਆਦਿ ਚੋਰੀ ਕਰ ਲਏ। ਇਸ ਸੈਂਟਰ ਦਾ ਉਦਘਾਟਨ ਸਿਹਤ ਮੰਤਰੀ ਵਲੋਂ 22 ਜੂਨ ਨੂੰ ਕੀਤਾ ਜਾਣਾ ਸੀ। ਚੋਰੀ ਦੀ ਸੂਚਨਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਪ੍ਰਬੰਧ ਨਿਰਦੇਸ਼ਕ ਨੂੰ ਦਿੰਦੇ ਸਿਵਲ ਸਰਜਨ ਨੇ ਲਿਖਿਆ ਕਿ ਚੋਰੀ ਦੀ ਘਟਨਾ ਸੈਂਟਰ 'ਚ ਕੋਈ ਸੁਰੱਖਿਆ ਮੁਲਾਜ਼ਮ ਨਾ ਹੋਣ ਕਾਰਨ ਵਾਪਰੀ।

ਇਸ ਸਬੰਧ 'ਚ ਪੁਲਸ 'ਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਆਪਣੇ ਪੱਤਰ 'ਚ ਉਨ੍ਹਾਂ ਨੇ ਲਿਖਿਆ ਕਿ ਉਕਤ ਕਮਿਊਨਿਟੀ ਹੈਲਥ ਸੈਂਟਰ ਦੀ ਕੋਈ ਆਮਦਨ ਨਹੀਂ ਹੈ। ਇਸ ਲਈ ਇਹ ਕਾਰਜ ਜਲਦੀ ਕਰਵਾਏ ਜਾਣ, ਜਿਸ 'ਚ ਮੈਨਹੋਲ ਦੇ ਢੱਕਣ, ਬਾਥਰੂਮ ਦੀਆਂ ਟੂਟੀਆਂ, ਖਿੜਕੀਆਂ ਦੀ ਟੁੱਟੇ ਸ਼ੀਸ਼ੇ, ਸਾਈਨ ਬੋਰਡ ਜਿਨ੍ਹਾਂ 'ਤੇ ਓ. ਪੀ. ਡੀ. ਆਦਿ ਦੀ ਜਾਣਕਾਰੀ ਹੋਵੇ। ਜਨਰੇਟਰ ਅਤੇ ਬਿਜਲੀ ਦੇ ਖਰਾਬ ਪਏ ਸੰਦਾਂ, ਮੇਨ ਗੇਟ 'ਤੇ ਹਸਪਤਾਲ ਦਾ ਨਾਂ ਦਰਸਾਉਂਦਾ ਸਾਈਨ ਬੋਰਡ, ਬਿਲਡਿੰਗ ਦੇ ਫਰੰਟ 'ਤੇ ਪੈਂਟ ਕਰਵਾਇਆ ਜਾਵੇ। ਸੂਤਰਾਂ ਦੀ ਮੰਨੀਏ ਤਾਂ ਉਕਤ ਕਮਿਊਨਿਟੀ ਸੈਂਟਰ ਹੀ ਤਰਸਯੋਗ ਹਾਲਤ 'ਚ ਸੀ, ਰਹੀ-ਸਹੀ ਕਸਰ ਚੋਰਾਂ ਨੇ ਪੂਰੀ ਕੱਢ ਦਿੱਤੀ। ਦੇਖਣਾ ਇਹ ਹੈ ਕਿ ਸਿਹਤ ਮੰਤਰੀ ਦੇ ਉਦਘਾਟਨ ਤੋਂ ਪਹਿਲਾਂ ਹੈਲਥ ਸਿਸਟਮ ਕਾਰਪੋਰੇਸ਼ਨ ਕਿੰਨੀ ਤੇਜ਼ੀ ਨਾਲ ਕੰਮ ਕਰਦਾ ਹੈ।


Babita

Content Editor

Related News