ਬੈਂਕ ਨੂੰ ਪਾੜ ਲਾ ਕੇ ਲੈਪਟਾਪ ਕੀਤਾ ਚੋਰੀ

Tuesday, Nov 14, 2023 - 04:16 PM (IST)

ਬੈਂਕ ਨੂੰ ਪਾੜ ਲਾ ਕੇ ਲੈਪਟਾਪ ਕੀਤਾ ਚੋਰੀ

ਧੂਰੀ (ਅਸ਼ਵਨੀ) : ਬੀਤੀ ਰਾਤ ਐੱਚ. ਡੀ. ਐੱਫ. ਸੀ. ਬੈਂਕ ਬ੍ਰਾਂਚ ਰੰਗੀਆ ਵਿਚ ਅਣਪਛਾਤੇ ਚੋਰਾ ਨੇ ਪਾੜ ਲਾ ਕੇ ਲੈਪਟਾਪ ਚੋਰੀ ਕਰ ਲਿਆ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਬੈਂਕ ਮੈਨੇਜਰ ਗੁਰਮੀਤ ਸਿੰਘ ਨੇ ਪੁਲਸ ਨੂੰ ਦਿਤੇ ਬਿਆਨਾ ਵਿੱਚ ਕਿਹਾ ਕਿ ਰਾਤ ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆ ਨੇ ਬੈਂਕ ਦੀ ਕੰਧ ਨੂੰ ਪਾੜ ਲਾ ਕੇ ਲੈਪਟਾਪ ਚੋਰੀ ਕਰ ਲਿਆ ।

ਏ. ਟੀ. ਐੱਮ. ਅਤੇ ਸੇਫ ਨੂੰ ਤੋੜਨ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੈਨੇਜਰ ਦੇ ਬਿਆਨਾ ਤੇ ਨਾਮਾਲੂਮ ਵਿਅਕਤੀਆ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੀ. ਸੀ. ਟੀ. ਵੀ. ਦੀ ਮਦਦ ਨਾਲ ਦੋਸ਼ੀਆ ਦੀ ਭਾਲ ਕੀਤੀ ਜਾ ਰਹੀ ਹੈ।


author

Babita

Content Editor

Related News