ਦਿਨ-ਦਿਹਾੜੇ ਹੋਮਿਓਪੈਥਿਕ ਕਲੀਨਿਕ ''ਚੋਂ ਲੱਖਾਂ ਰੁਪਏ ਦੀ ਚੋਰੀ, CCTV ''ਚ ਕੈਦ ਹੋਈ ਘਟਨਾ

Friday, Jun 28, 2024 - 12:45 PM (IST)

ਦਿਨ-ਦਿਹਾੜੇ ਹੋਮਿਓਪੈਥਿਕ ਕਲੀਨਿਕ ''ਚੋਂ ਲੱਖਾਂ ਰੁਪਏ ਦੀ ਚੋਰੀ, CCTV ''ਚ ਕੈਦ ਹੋਈ ਘਟਨਾ

ਲੁਧਿਆਣਾ (ਬੇਰੀ)– ਥਾਣਾ ਡਵੀਜ਼ਨ ਨੰ. 8 ਦੇ ਇਲਾਕੇ ’ਚ ਪੈਂਦੇ ਵ੍ਰਿੰਦਾਵਨ ਰੋਡ ’ਤੇ ਦੁਪਹਿਰ 3 ਵਜੇ ਹੀ ਇਕ ਹੋਮਿਓਪੈਥਿਕ ਕਲੀਨਿਕ ’ਚੋਂ ਚੋਰ 7 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਇਹ ਘਟਨਾ ਵ੍ਰਿੰਦਾਵਨ ਰੋਡ ਕੋਲ ਜੋਗੀ ਹੋਮਿਓਪੈਥਿਕ ਕਲੀਨਿਕ ਦੀ ਇਹ ਹੈ। ਘਟਨਾ ਸੀ. ਸੀ. ਟੀ. ਵੀ. ਫੁਟੇਜ ’ਚ ਕੈਦ ਵੀ ਹੋ ਗਈ ਪਰ ਚੋਰ ਇੰਨਾ ਚਲਾਕ ਸੀ ਉਸ ਨੂੰ ਪਤਾ ਸੀ ਕਿ ਕਲੀਨਿਕ ’ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ, ਉਹ ਆਪਣੇ ਮੁੰੂਹ ’ਤੇ ਰੁਮਾਲ ਤੇ ਸਿਰ ’ਤੇ ਟੋਪੀ ਲੈ ਕੇ ਆਇਆ ਅਤੇ ਜਿਸ ਐਕਟਿਵਾ ’ਤੇ ਆਇਆ, ਉਹ ਵੀ ਬਿਨਾਂ ਨੰਬਰ ਪਲੇਟ ਤੋਂ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨਾਲ ਜੁੜੀ ਵੱਡੀ ਅਪਡੇਟ! ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

ਇਸ ਤੋਂ ਬਾਅਦ ਮੁਲਜ਼ਮ ਡਾਕਟਰ ਦੇ ਕਲੀਨਿਕ ’ਚ ਦਾਖ਼ਲ ਹੋ ਕੇ ਡਾਕਟਰ ਦੇ ਕੈਬਿਨ ਤੱਕ ਪਹੁੰਚ ਜਾਂਦਾ ਹੈ। ਡਾਕਟਰ ਦੇ ਕੈਬਿਨ ’ਚ ਪਏ ਟੇਬਲ ਦੇ ਦਰਾਜ ਤੋਂ ਉਹ ਪੈਸੇ ਕੱਢ ਕੇ ਇਕ ਬੈਗ ’ਚ ਭਰ ਕੇ ਕੈਬਿਨ ’ਚੋਂ ਬਾਹਰ ਆ ਜਾਂਦਾ ਹੈ। ਬਾਹਰ ਆਉਣ ਤੋਂ ਬਾਅਦ ਉਹ ਕੈਬਿਨ ਵਿਚ ਲੱਗੀ ਖਿੜਕੀ ਤੋਂ ਬਾਹਰ ਵੱਲ ਦੇਖਦਾ ਹੈ ਅਤੇ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਉਥੋਂ ਨਿਕਲ ਜਾਂਦਾ ਹੈ।

ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜੱਜ ਸਿੰਘ ਨੇ ਦੱਸਿਆ ਕਿ ਜੋਗੀ ਕਲੀਨਿਕ ’ਚ ਚੋਰੀ ਦੀ ਵਾਰਦਾਤ ਹੈ। ਸੀ. ਸੀ. ਟੀ. ਵੀ. ਫੁਟੇਜ ਨੂੰ ਦੇਖ ਕੇ ਵੀਡੀਓ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News