ਚੋਰਾਂ ਲਾਇਆ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਪਾੜ

Tuesday, Mar 20, 2018 - 03:50 PM (IST)

ਚੋਰਾਂ ਲਾਇਆ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਪਾੜ

ਭਵਾਨੀਗੜ੍ਹ (ਵਿਕਾਸ/ਅੱਤਰੀ) — ਸ਼ਹਿਰ 'ਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਬੀਤੀ ਰਾਤ ਵੀ ਚੋਰਾਂ ਨੇ ਸ਼ਹਿਰ ਦੇ ਇਕ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਦੀ ਛੱਤ ਨੂੰ ਪਾੜ ਲਾ ਕੇ ਸਮਾਨ ਚੋਰੀ ਕਰ ਲਿਆ । ਚੋਰੀ ਦੀ ਸੂਚਨਾਂ ਮਿਲਦਿਆਂ ਹੀ ਪੁਲਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ । ਸ਼ਹਿਰ ਦੀ ਚਾਰ ਖੰਬਾ ਮਾਰਕਿਟ 'ਚ ਸਥਿਤ ਅਹੂਜਾ ਗਾਰਮੈਂਟਸ ਦੇ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਹ ਸੋਮਵਾਰ ਸ਼ਾਮ ਨੂੰ ਵੀ ਰੋਜਾਨਾਂ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਪਰ ਅੱਜ ਸਵੇਰੇ ਜਦੋਂ ਉਸ ਦੇ ਮੁਲਾਜ਼ਮ ਨੇ ਦੁਕਾਨ ਖੋਲੀ ਤਾਂ ਦੁਕਾਨ ਦੇ ਪਿਛਲੇ ਪਾਸੇ ਦੀ ਛੱਤ ਨੂੰ ਵੱਡਾ ਪਾੜ ਲੱਗਾ ਹੋਇਆ ਸੀ, ਜਿਸ ਰਾਂਹੀ ਅਣਪਛਾਤੇ ਵਿਅਕਤੀ ਦੁਕਾਨ 'ਚ ਦਾਖਲ ਹੋ ਕੇ ਦੁਕਾਨ 'ਚ ਪਏ ਬੂਟ, ਚੱਪਲ, ਘੜੀਆਂ, ਬੈਲਟਾਂ ਅਤੇ ਰੇਡੀਮੇਟ ਪੈਂਟਾਂ ਚੋਰੀ ਕਰ ਲੈ ਗਏ । ਦੁਕਾਨਦਾਰ ਮੁਤਾਬਕ ਘਟਨਾ 'ਚ ਉਸ ਦਾ ਤਕਰੀਬਨ 80 ਹਜ਼ਾਰ ਰੁਪਏ ਦਾ ਸਮਾਨ ਚੋਰੀ ਹੋ ਗਿਆ । ਦੱਸਣ ਯੋਗ ਹੈ ਕਿ ਸ਼ਹਿਰ 'ਚ ਇਸ ਤੋਂ ਪਹਿਲਾਂ ਵੀ ਚੋਰੀ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਪੁਲਸ ਹਾਲੇ ਤੱਕ ਕਿਸੇ ਵੀ ਚੋਰੀ ਦਾ ਸੁਰਾਗ ਨਹੀ ਲੱਭ ਸਕੀ ਹੈ ।


Related News