ਘਰ ’ਚੋਂ ਚੋਰੀ ਕਰਨ ਦੇ ਦੋਸ਼ ''ਚ 5 ਲੋਕ ਗ੍ਰਿਫ਼ਤਾਰ

Friday, Aug 14, 2026 - 10:29 AM (IST)

ਘਰ ’ਚੋਂ ਚੋਰੀ ਕਰਨ ਦੇ ਦੋਸ਼ ''ਚ 5 ਲੋਕ ਗ੍ਰਿਫ਼ਤਾਰ

ਅਬੋਹਰ (ਸੁਨੀਲ) : ਕੁਝ ਨੌਜਵਾਨਾਂ ਨੇ ਸਰਦਾਰਪੁਰਾ ਪਿੰਡ 'ਚ ਇਕ ਵਿਅਕਤੀ ਦੇ ਸੁੰਨੇ ਘਰ ’ਚੋਂ ਕਈ ਕੁਇੰਟਲ ਕਣਕ ਅਤੇ ਇਕ ਪਾਣੀ ਦੀ ਮੋਟਰ ਚੋਰੀ ਕਰ ਲਈ, ਜਿਸ ’ਤੇ ਸਦਰ ਪੁਲਸ ਸਟੇਸ਼ਨ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਸਖ਼ਤ ਪੁੱਛਗਿੱਛ ਲਈ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ। ਥਾਣਾ ਸਦਰ ਦੇ ਇੰਚਾਰਜ ਸਚਿਨ ਕੰਬੋਜ਼ ਨੇ ਦੱਸਿਆ ਕਿ ਕੱਲ ਸਰਦਾਰਪੁਰਾ ਵਾਸੀ ਵਿਨੋਦ ਕੁਮਾਰ ਪੁੱਤਰ ਫੁਸਾਰਾਮ ਨੇ ਦੱਸਿਆ ਕਿ ਉਹ ਕਿਸੇ ਜ਼ਰੂਰੀ ਕੰਮ ਲਈ ਅਬੋਹਰ ਆਇਆ ਸੀ ਅਤੇ ਉਸ ਦੀ ਪਤਨੀ ਘਰ ਨਹੀਂ ਸੀ। ਇਸ ਦੌਰਾਨ ਪਿੰਡ ਦੇ ਕੁਝ ਨੌਜਵਾਨਾਂ ਨੇ ਉਸ ਦੇ ਘਰ ਵਿਚ ਦਾਖ਼ਲ ਹੋ ਕੇ ਕਣਕ ਦੀਆਂ 3 ਬੋਰੀਆਂ ਅਤੇ ਨਲਕੇ ’ਤੇ ਲੱਗੀ ਪਾਣੀ ਦੀ ਮੋਟਰ ਚੋਰੀ ਕਰ ਕੇ ਲੈ ਗਏ।

ਜਦੋਂ ਉਹ ਘਰ ਪਹੁੰਚਿਆ ਤਾਂ ਉਸ ਨੂੰ ਚੋਰੀ ਦਾ ਪਤਾ ਲੱਗਿਆ। ਜਦੋਂ ਉਨ੍ਹਾਂ ਨੇ ਆਪਣੇ ਆਪ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਘਟਨਾ ਨੂੰ ਪਿੰਡ ਦੇ ਹੀ ਕ੍ਰਿਸ਼ਨ ਪੁੱਤਰ ਮਹਾਵੀਰ, ਰਵੀ ਪੁੱਤਰ ਸੁਲੱਖਨ, ਸੁਖਦੇਵ ਪੁੱਤਰ ਮੱਖਣ ਸਿੰਘ, ਨਿੱਕੂ ਪੁੱਤਰ ਰਾਮਾ ਅਤੇ ਰਾਕੇਸ਼ ਪੁੱਤਰ ਰਾਮਾ ਨੇ ਅੰਜਾਮ ਦਿੱਤਾ ਹੈ। ਪੁਲਸ ਨੇ ਵਿਨੋਦ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਉਕਤ ਸਾਰੇ ਨੌਜਵਾਨਾਂ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 140 (3) ਅਤੇ 127 ਦੇ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਣਾਈ ਗਈ ਪੁਲਸ ਟੀਮ ਨੇ ਚੋਰੀ ਕਰਨ ਵਾਲੇ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਸਖ਼ਤ ਪੁੱਛਗਿੱਛ ਲਈ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ। ਚੋਰੀ ਦਾ ਸਾਮਾਨ ਖ਼ਰੀਦਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News