ਖਰੜ ਬੱਸ ਸਟੈਂਡ ਨੇੜੇ ਦੁਕਾਨ ’ਚੋਂ ਇਕ ਲੱਖ 10 ਹਜ਼ਾਰ ਨਗਦੀ ਤੇ ਸਾਮਾਨ ਚੋਰੀ
Saturday, Oct 24, 2026 - 06:10 PM (IST)
ਖਰੜ (ਅਮਰਦੀਪ) : ਖਰੜ ਬੱਸ ਸਟੈਂਡ ਦੇ ਨੇੜੇ ਬੈਟਰੀਆਂ ਅਤੇ ਕਾਰਾਂ ਦੇ ਸਪੇਅਰ ਪਾਰਟਸ ਦੀ ਦੁਕਾਨ ’ਚੋਂ ਨਗਦੀ ਤੇ ਹੋਰ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਵਾਰਦਾਤ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਮਾਲਕ ਸੈਣੀ ਨੇ ਦੱਸਿਆ ਕਿ ਉਹ ਕੰਮ ਕਰਦੇ ਕਰਦੇ ਜਦੋਂ ਬਾਥਰੂਮ ਚਲੇ ਗਏ ਤਾਂ ਆ ਕੇ ਦੇਖਿਆ ਕਿ ਦੁਕਾਨ ਦਾ ਸਾਮਾਨ ਖਿੱਲਰਿਆ ਪਿਆ ਸੀ ਤੇ ਗੱਲੇ ’ਚ ਰੱਖੀ ਨਗਦੀ ਗਾਇਬ ਸੀ।
ਜਾਂਚ ਕਰਨ ’ਤੇ ਪਤਾ ਲੱਗਿਆ ਕਿ ਗੱਲੇ ’ਚ ਪਏ 1 ਲੱਖ 10 ਹਜ਼ਾਰ ਰੁਪਏ ਚੋਰੀ ਹੋ ਚੁੱਕੇ ਸਨ। ਇਸ ਤੋਂ ਇਲਾਵਾ ਦੁਕਾਨ ’ਚੋਂ ਹੋਰ ਸਾਮਾਨ ਵੀ ਗਾਇਬ ਪਾਇਆ ਗਿਆ। ਇਸ ਸਬੰਧੀ ਥਾਣਾ ਸਿਟੀ ਖਰੜ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
