ਨਸ਼ੇ ਵਾਲੀਆਂ ਗੋਲੀਆਂ, ਕੈਪਸੂਲਾਂ ਤੇ ਲਾਹਣ ਸਮੇਤ ਅੱਧਾ ਦਰਜਨ ਮੁਲਜ਼ਮ ਗ੍ਰਿਫ਼ਤਾਰ
Sunday, Jul 19, 2026 - 12:23 PM (IST)
ਬਠਿੰਡਾ (ਵਰਮਾ) : ਜ਼ਿਲ੍ਹਾ ਪੁਲਸ ਨੇ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕਰਦਿਆਂ ਨਸ਼ੇ ਵਾਲੀਆਂ ਗੋਲੀਆਂ, ਕੈਪਸੂਲਾਂ ਅਤੇ ਨਾਜਾਇਜ਼ ਸ਼ਰਾਬ ਸਮੇਤ ਅੱਧਾ ਦਰਜਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਨਥਾਣਾ ਪੁਲਸ ਨੇ ਨਹਿਰ ਪੁਲ ਪੂਹਲਾ ਨੇੜੇ ਸੁਖਪਾਲ ਕੌਰ ਵਾਸੀ ਪੂਹਲਾ ਨੂੰ 10 ਟਰਾਮਾਡੋਲ ਗੋਲੀਆਂ ਅਤੇ 10 ਥਰੋਮਾ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ। ਇਸੇ ਤਰ੍ਹਾਂ ਥਾਣਾ ਫੂਲ ਪੁਲਸ ਨੇ ਭਾਈਰੂਪਾ ਤੋਂ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਟਿਕਾਣੇ ਤੋਂ 200 ਲੀਟਰ ਲਾਹਣ ਬਰਾਮਦ ਕੀਤੀ। ਉੱਧਰ, ਥਾਣਾ ਬਾਲਿਆਂਵਾਲੀ ਪੁਲਸ ਨੇ ਬਾਲਿਆਂਵਾਲੀ ਤੋਂ ਗਗਨਦੀਪ ਸਿੰਘ ਵਾਸੀ ਬਾਲਿਆਂਵਾਲੀ ਅਤੇ ਮਨਪ੍ਰੀਤ ਸਿੰਘ ਵਾਸੀ ਮੰਡੀ ਖੁਰਦ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 45 ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ।
ਇਸੇ ਤਰ੍ਹਾਂ ਥਾਣਾ ਕੋਟਫੱਤਾ ਪੁਲਸ ਨੇ ਭਾਈ ਬਖਤੌਰ ਤੋਂ ਹੁਕਮ ਸਿੰਘ ਵਾਸੀ ਭੂੰਦੜ ਨੂੰ 50 ਟਰਾਮਾਡੋਲ ਗੋਲੀਆਂ ਸਮੇਤ ਕਾਬੂ ਕੀਤਾ। ਇਕ ਹੋਰ ਮਾਮਲੇ ਵਿਚ ਥਾਣਾ ਤਲਵੰਡੀ ਸਾਬੋ ਪੁਲਸ ਨੇ ਤਲਵੰਡੀ ਸਾਬੋ ਤੋਂ ਬੌਬੀ ਸ਼ਰਮਾ ਨੂੰ 15 ਪ੍ਰੈਗਾਬਲਿਨ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ। ਪੁਲਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕਰ ਲਏ ਹਨ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
