ਗੋਦਾਮ ’ਚ ਖੜ੍ਹੇ ਨਵੇਂ ਟਰੈਕਟਰਾਂ ਦੀਆਂ ਬੈਟਰੀਆਂ ਚੋਰੀ

Saturday, Aug 24, 2024 - 02:40 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ) : ਸ਼ਹਿਰ ਅੰਦਰ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਅਤੇ ਚੋਰ ਨਿੱਤ ਦਿਨ ਸ਼ਹਿਰ ਅੰਦਰ ਲਗਾਤਾਰ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ। ਇਸ ਕਾਰਨ ਸ਼ਹਿਰ ਵਾਸੀ ਪਰੇਸ਼ਾਨ ਹਨ ਅਤੇ ਪੁਲਸ ਖ਼ਾਲੀ ਹੱਥਾਂ ’ਤੇ ਹੱਥ ਧਰ ਕੇ ਬੈਠੀ ਹੋਈ ਹੈ। ਸ਼ਹਿਰ ਦੀ ਮੇਨ ਫਰੀਦਕੋਟ ਰੋਡ ’ਤੇ ਸਥਿਤ ਗੁਰੂ ਟਰੈਕਟਰਜ਼ ਨਾਮਕ ਕੰਪਨੀ ਦੇ ਬਣੇ ਗੋਦਾਮ ’ਚ ਖੜ੍ਹੇ ਨਵੇਂ ਟਰੈਕਟਰਾਂ ’ਚੋਂ ਚੋਰ ਬੈਟਰੀਆਂ ਚੋਰੀ ਕਰ ਕੇ ਲੈ ਗਏ ਤੇ ਚੋਰ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਸ਼ੋਤਮ ਲਾਲ (ਬਿੱਟੂ) ਵਾਸੀ ਗੁਰੂਹਰਸਹਾਏ ਨੇ ਦੱਸਿਆ ਕਿ ਉਨ੍ਹਾਂ ਦੀ ਫਰਮ ਗੁਰੂ ਟਰੈਕਟਰਜ਼, ਜੋ ਕਿ ਫਰੀਦਕੋਟ ਰੋਡ ’ਤੇ ਸਥਿਤ ਹੈ, ਮਹਿੰਦਰਾ ਐਂਡ ਮਹਿੰਦਰਾ ਟਰੈਕਟਰ ਦੀ ਏਜੰਸੀ ਹੈ ਤੇ ਏਜੰਸੀ ਦੇ ਬਿਲਕੁਲ ਸਾਹਮਣੇ ਉਨ੍ਹਾਂ ਦਾ ਟਰੈਕਟਰਾਂ ਨੂੰ ਖੜ੍ਹੇ ਕਰਨ ਲਈ ਗੋਦਾਮ ਬਣਾਇਆ ਹੋਇਆ ਹੈ। ਜਦ ਉਹ ਏਜੰਸੀ ਅਤੇ ਗੋਦਾਮ ਨੂੰ ਬੰਦ ਕਰ ਕੇ ਰਾਤ ਨੂੰ ਘਰ ਚਲੇ ਗਏ ਅਤੇ ਸਵੇਰੇ ਆ ਕੇ ਦੇਖਿਆ ਤਾਂ ਚੋਰ ਗੋਦਾਮ ਦੇ ਪਿੱਛੇ ਬਣੀ ਗਲੀ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਕੇ ਉਥੇ ਖੜ੍ਹੇ ਨਵੇਂ ਟਰੈਕਟਰਾਂ ਦੀਆਂ 9 ਬੈਟਰੀਆਂ ਚੋਰੀ ਕਰ ਕੇ ਲੈ ਗਏ, ਜਿਸ ਦੀ ਕੀਮਤ 1 ਲੱਖ ਰੁਪਏ ਦੇ ਕਰੀਬ ਬਣਦੀ ਹੈ। ਪੀੜਤ ਪਰਸ਼ੋਤਮ ਲਾਲ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਨੇ ਪੁਲਸ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਚੋਰਾਂ ਨੂੰ ਫੜ੍ਹ ਕੇ ਉਨ੍ਹਾਂ ਕੋਲੋਂ ਸਾਮਾਨ ਬਰਾਮਦ ਕਰ ਕੇ ਉਨ੍ਹਾਂ ਨੂੰ ਵਾਪਸ ਕੀਤਾ ਜਾਵੇ।


Babita

Content Editor

Related News