ਘਰ ਦੀ ਅਲਮਾਰੀ ’ਚੋਂ ਗਹਿਣੇ ਚੋਰੀ, ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ

Tuesday, Aug 01, 2023 - 02:17 PM (IST)

ਘਰ ਦੀ ਅਲਮਾਰੀ ’ਚੋਂ ਗਹਿਣੇ ਚੋਰੀ, ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ

ਲੁਧਿਆਣਾ (ਬੇਰੀ) : ਨਿਊ ਪ੍ਰੇਮ ਨਗਰ ’ਚ ਇਕ ਘਰ ’ਚੋਂ ਗਹਿਣੇ ਚੋਰੀ ਹੋ ਗਏ। ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰਬਰ-8 ਦੀ ਪੁਲਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸ਼ਿਕਾਇਤਕਰਤਾ ਵੇਲਮੁਰੂਗਨ ਪੇਰੂਮਲ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਘਰ ਦੀ ਅਲਮਾਰੀ ’ਚ 13 ਤੋਲੇ ਗਹਿਣੇ ਪਏ ਸਨ, ਜਿਸ ’ਚ ਲੇਡੀਜ਼ ਚੇਨ, 2 ਚੂੜੀਆਂ, ਬਰੇਸਲੇਟ, ਜੈਂਟਸ ਚੇਨ ਅਤੇ ਹੋਰ ਗਹਿਣੇ ਸ਼ਾਮਲ ਹਨ। ਜਦੋਂ ਉਸ ਨੇ ਅਲਮਾਰੀ ਦੀ ਜਾਂਚ ਕੀਤੀ ਤਾਂ ਗਹਿਣੇ ਗਾਇਬ ਸਨ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ।
 


author

Babita

Content Editor

Related News