ਦੁਕਾਨਾਂ ''ਚ ਚੋਰੀ ਕਰਨ ਦੇ ਮਾਮਲੇ ''ਚ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ

Saturday, Nov 26, 2022 - 04:26 PM (IST)

ਦੁਕਾਨਾਂ ''ਚ ਚੋਰੀ ਕਰਨ ਦੇ ਮਾਮਲੇ ''ਚ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਖਾਈ ਫੇਮੇ ਕੀ ਵਿਖੇ ਦੁਕਾਨਾਂ 'ਚ ਹੋਈਆਂ ਚੋਰੀਆਂ ਨੂੰ ਲੈ ਕੇ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਅਮਰ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਹਾਜੀਵਾਲਾ ਨੇ ਦੱਸਿਆ ਕਿ ਉਸ ਦੀ ਵੈਲਡਿੰਗ ਦੀ ਦੁਕਾਨ ਪਿੰਡ ਖਾਈ ਫੇਮੇਕੀ ਵਿਖੇ ਹੈ। ਦੁਕਾਨ 'ਚ ਪ੍ਰੈੱਸ ਦੀਆਂ ਡਾਈਆਂ, ਜਿਨ੍ਹਾਂ ਨਾਲ ਆਈਰਨਾਂ 'ਤੇ ਕੰਮ ਕਰੀਦਾ ਹੈ ਅਤੇ ਹੋਰ ਵੀ ਕੀਮਤੀ ਸਮਾਨ ਅਤੇ ਨਵਾਂ ਲੋਹਾ, ਰੀਪ ਆਦਿ ਗੇਅਰ, ਪਲੇਟਾਂ, ਐਂਗਲ ਪਏ ਹੋਏ ਸਨ। ਮਿਤੀ 7-8-9 ਦੀ ਦਰਮਿਆਨੀ ਰਾਤਾਂ ਨੂੰ ਦੁਕਾਨ 'ਚੋਂ ਚੋਰੀ ਹੁੰਦੀ ਰਹੀ।

ਇਸ ਬਾਰੇ ਉਨ੍ਹਾਂ ਨੂੰ ਮਿਤੀ 14 ਨਵੰਬਰ, 2022 ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਵੱਲੋਂ ਆਸ-ਪਾਸ ਦੀਆਂ ਦੁਕਾਨਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਪਤਾ ਲੱਗਾ ਹੈ ਕਿ ਦੋਸ਼ੀਅਨ ਅਜੈ ਉਰਫ਼ ਅੱਜੂ, ਗੁਲਸ਼ਨ ਉਰਫ਼ ਗੁੱਛੀ ਪੁੱਤਰਾਨ ਰਾਜੂ ਵਾਸੀਅਨ ਖਾਈ ਫੇਮੇ ਕੀ ਨੇ ਹੀ ਦੁਕਾਨ 'ਚੋਂ ਚੋਰੀ ਕੀਤੀ ਹੈ। ਕੁੱਲ ਮਲੀਤੀ 40 ਹਜ਼ਾਰ ਰੁਪਏ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
 


author

Babita

Content Editor

Related News