ਚੋਰੀ ਦੇ ਮੋਟਰਸਾਈਕਲ, ਮੋਬਾਇਲ ਤੇ ਨਾਜਾਇਜ਼ ਪਿਸਤੌਲ ਸਮੇਤ 2 ਕਾਬੂ

Sunday, Aug 26, 2018 - 01:25 AM (IST)

ਚੋਰੀ ਦੇ ਮੋਟਰਸਾਈਕਲ, ਮੋਬਾਇਲ ਤੇ ਨਾਜਾਇਜ਼ ਪਿਸਤੌਲ ਸਮੇਤ 2 ਕਾਬੂ

ਮਲੋਟ, (ਜੁਨੇਜਾ)-ਥਾਣਾ ਸਿਟੀ ਮਲੋਟ ਦੀ ਪੁਲਸ  ਨੇ ਗੋਲੀ ਮਾਰ ਕੇ 1 ਲੱਖ 54 ਹਜ਼ਾਰ ਰੁਪਏ ਖੋਹਣ ਲਈ ਜ਼ਿੰਮੇਵਾਰ ਦੋ ਦੋਸ਼ੀਆਂ ਨੂੰ  ਵਾਰਦਾਤ ਵਿਚ ਵਰਤੇ ਪਿਸਤੌਲ ਅਤੇ ਕਾਰਤੂਸ ਸਮੇਤ ਕਾਬੂ ਕੀਤਾ ਅਤੇ ਇਨ੍ਹਾਂ ਪਾਸੋਂ ਚੋਰੀ ਦੇ ਮੋਟਰਸਾਈਕਲ,  ਮੋਬਾਇਲ ਅਤੇ ਹੋਰ ਸਾਮਾਨ ਵੀ  ਬਰਾਮਦ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਪਾਲਾ ਸਿੰਘ ਨੇ ਸਮੇਤ ਪੁਲਸ ਪਾਰਟੀ ਕੁਲਦੀਪ ਸਿੰਘ ਉਰਫ ਕਾਲਾ ਪੁੱਤਰ ਜੋਗਿੰਦਰ ਸਿੰਘ ਅਤੇ ਵਰਿੰਦਰ ਸਿੰਘ ਉਰਫ ਨਿੱਕਾ ਪੁੱਤਰ ਹਰਬੰਸ ਸਿੰਘ ਵਾਸੀਅਨ ਪਿੰਡ ਵਿਰਕਖੇਡ਼ਾ ਨੂੰ ਇਕ ਗੁਪਤ ਸੂਚਨਾ ਦੇ ਅਾਧਾਰ ’ਤੇ ਕਾਬੂ  ਕੀਤਾ। ਇਨ੍ਹਾਂ ਦੋਸ਼ੀਆਂ ਵਿਚੋਂ ਕੁਲਦੀਪ ਸਿੰਘ ਕਾਲਾ ਨੇ 4 ਜਨਵਰੀ 2016 ਨੂੰ ਮਲੋਟ ਡੱਬਵਾਲੀ ਰੋਡ ’ਤੇ ਸੇਮਨਾਲੇ ਕੋਲ ਅਕਾਸ਼ ਚੌਧਰੀ ਪੁੱਤਰ ਅਸ਼ੀਸ਼ ਚੌਧਰੀ ਨੂੰ ਗੋਲੀ ਮਾਰ ਕੇ ਉਸ ਪਾਸੋਂ 1 ਲੱਖ 54 ਹਜ਼ਾਰ ਦੀ ਨਕਦੀ ਖੋਹੀ ਸੀ। ਇਸ ਮਾਮਲੇ ਵਿਚ ਇਸ ਦਾ ਸਾਥੀ ਵਰਿੰਦਰ ਨਿੱਕਾ ਨੇ ਇਸ ਮਾਮਲੇ ਦੀ ਰੈਕੀ ਕੀਤੀ ਸੀ। ਪੁਲਸ ਨੇ ਦੋਵਾਂ ਵਿਰੁੱਧ ਥਾਣਾ ਸਿਟੀ ਮਲੋਟ ਵਿਖੇ 5 ਜਨਵਰੀ ਨੂੰ ਦਰਜ ਮਾਮਲੇ 394, 341 ਆਦਿ ਵਿਚ ਵਾਧਾ ਕਰ ਕੇ 379 ਬੀ 109,411 ਅਤੇ 25 /54/59 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਹੈ ਅਤੇ ਪੁੱਛਗਿੱਛ ਜਾਰੀ ਹੈ।  ਇਕ ਹੋਰ ਮਾਮਲੇ ਵਿਚ ਜੋਗਿੰਦਰ ਸਿੰਘ ਪੁੱਤਰ ਆਗਿਆ ਸਿੰਘ ਵਾਸੀ ਮਲੋਟ ਦੇ ਬਿਆਨਾਂ ’ਤੇ ਲੋਕਾਂ ਤੋਂ ਲੁੱਟ ਖੋਹ ਕਰਨ ਵਾਲੇ ਪ੍ਰਦੀਪ ਕੁਮਾਰ ਪੁੱਤਰ ਰਾਧੇ ਸ਼ਾਮ ਵਾਸੀ ਅਜੀਤ ਨਗਰ ਅਤੇ ਗੁਰਦਿੱਤਾ ਸਿੰਘ ਪੁੱਤਰ ਨਾਮਲੂਮ ਵਾਸੀ ਮਹੰਤਾਂ ਵਾਲੀ ਗਲੀ ਮਲੋਟ ਵਿਰੁੱਧ ਪਰਚਾ ਦਰਜ ਕੀਤਾ ਸੀ। ਇਨ੍ਹਾਂ ਵਿਚੋਂ ਪ੍ਰਦੀਪ ਕੁਮਾਰ ਨੂੰ ਏ. ਐੱਸ. ਆਈ. ਸੁਖਰਾਜ ਸਿੰਘ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕਿ ਦੂਜੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
 


Related News