ਘਰ ’ਚ ਲੁਕੇ ਚੋਰਾਂ ਨੇ ਪਰਿਵਾਰ ’ਤੇ ਕੀਤਾ ਹਮਲਾ
Saturday, Aug 25, 2018 - 02:04 AM (IST)

ਫਿਰੋਜ਼ਪੁਰ, (ਮਲਹੋਤਰਾ)–ਬੰਦ ਪਏ ਘਰ ’ਚ ਬੈਠੇ ਚੋਰਾਂ ਨੇ ਪਰਿਵਾਰ ਦੇ ਵਾਪਸ ਆਉਣ ’ਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਅਚਾਨਕ ਹੋਏ ਇਸ ਹਮਲੇ ’ਚ ਇਕ ਪਰਿਵਾਰਕ ਮੈਂਬਰ ਜ਼ਖਮੀ ਹੋ ਗਿਆ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀਡ਼ਤ ਸੁਖਚੈਨ ਸਿੰਘ ਪਿੰਡ ਖਾਈ ਫੇਮੇ ਕੀ ਨੇ ਦੱਸਿਆ ਕਿ ਉਹ ਆਪਣੀ ਭੈਣ ਤੇ ਜੀਜੇ ਨੂੰ ਉਨ੍ਹਾਂ ਦੇ ਘਰ ਛੱਡ ਕੇ ਵਾਪਸ ਆਇਆ ਤੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਕਾਲਾ, ਜੱਗਾ, ਦੀਪੂ, ਰੀਸੂ ਤੇ ਅਮਨ ਹਥਿਆਰਾਂ ਨਾਲ ਲੈਸ ਬੈਠੇ ਹੋਏ ਸਨ। ਉਸ ਦੇ ਘਰ ਅੰਦਰ ਦਾਖਲ ਹੁੰਦਿਆਂ ਹੀ ਪੰਜਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁੱਟ-ਮਾਰ ਕਰਦੇ ਹੋਏ ਉਸ ਦੇ ਗਲੇ ’ਚ ਪਾਈ ਚੇਨੀ ਉਤਾਰ ਕੇ ਲੈ ਗਏ। ਸ਼ਿਕਾਇਤਕਰਤਾ ਨੇ ਸ਼ੱਕ ਜਤਾਇਆ ਕਿ ਦੋਸ਼ੀ ਉਸ ਦੇ ਘਰ ਚੋਰੀ ਕਰਨ ਦੇ ਇਰਾਦੇ ਨਾਲ ਆਏ ਸਨ। ਥਾਣਾ ਸਦਰ ਦੇ ਹੈੱਡ ਕਾਂਸਟੇਬਲ ਬਲਦੇਵ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।