ਚੋਰਾਂ 2 ਦੁਕਾਨਾਂ ''ਚੋਂ ਲੱਖਾਂ ਦੀ ਨਕਦੀ ਉਡਾਈ

Saturday, Nov 25, 2017 - 01:22 AM (IST)

ਚੋਰਾਂ 2 ਦੁਕਾਨਾਂ ''ਚੋਂ ਲੱਖਾਂ ਦੀ ਨਕਦੀ ਉਡਾਈ

ਅਬੋਹਰ(ਸੁਨੀਲ, ਰਹੇਜਾ)—ਬੀਤੀ ਰਾਤ ਸਥਾਨਕ ਜੰਮੂ ਬਸਤੀ ਵਿਚ ਚੋਰਾਂ ਨੇ ਇਕ ਦੁਕਾਨ 'ਤੇ ਧਾਵਾ ਬੋਲ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਜਦਕਿ ਖੇਤਰ ਦੇ ਚੌਕੀਦਾਰ ਦੀ ਹੁਸ਼ਿਆਰੀ ਕਾਰਨ ਇਕ ਵੱਡੀ ਘਟਨਾ ਹੋਣ ਤੋਂ ਟਲ ਗਈ। ਜਾਣਕਾਰੀ ਮੁਤਾਬਕ ਗਲੀ ਨੰ. 5 ਵਾਸੀ ਆਨੰਦ ਪ੍ਰਾਪਰਟੀ ਸਟੋਰ ਦੇ ਸੰਚਾਲਕ ਪ੍ਰਹਲਾਦ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਕਰੀਬ 3 ਵਜੇ ਉਨ੍ਹਾਂ ਦੀ ਦੁਕਾਨ 'ਤੇ ਧਾਵਾ ਬੋਲ ਕੇ ਉਥੋਂ ਗੱਲੇ ਵਿਚ ਰੱਖੀ 5 ਹਜ਼ਾਰ ਦੀ ਨਕਦੀ ਚੋਰੀ ਕਰ ਲਈ ਪਰ ਗਲੀ ਵਿਚ ਅਚਾਨਕ ਚੌਕੀਦਾਰ ਆਉਣ ਨਾਲ ਉਸ ਵੱਲੋਂ ਰੋਲਾ ਪਾਉਣ 'ਤੇ ਉਕਤ ਚੋਰ ਉਥੋਂ ਭੱਜ ਨਿਕਲੇ ਅਤੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਐੱਫ. ਐੱਫ. ਰੋਡ 'ਤੇ ਮੌਜੂਦ ਨਵੇਂ ਬਿਜਲੀ ਘਰ  ਸਾਹਮਣੇ ਚੂਚਰਾ ਕਮਿਊਨੀਕੇਸ਼ਨ 'ਤੇ ਬੀਤੀ ਰਾਤ ਚੋਰੀ ਹੋਣ ਨਾਲ ਢਾਈ-ਤਿੰਨ ਲੱਖ ਦਾ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਿਕ ਮਨੀਸ਼ (ਮਨੀ) ਨੇ ਦੱਸਿਆ ਕਿ ਬੀਤੀ ਰਾਤ ਉਹ ਹਰ ਰੋਜ਼ ਦੀ ਤਰ੍ਹਾਂ ਰਾਤ 9 ਵਜੇ ਦੁਕਾਨ ਬੰਦ ਕਰਕੇ ਗਿਆ ਸੀ ਤੇ ਅੱਜ ਸਵੇਰੇ ਉਸ ਨੇ 9 ਵਜੇ ਦੇ ਕਰੀਬ ਦੁਕਾਨ ਦਾ ਸ਼ੱਟਰ ਖੋਲ੍ਹਿਆ ਤਾਂ ਦੇਖਿਆ ਕਿ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਹੈ ਤੇ ਦੁਕਾਨ ਦੇ ਵਿਚ ਬਣੇ ਕੈਬਿਨ ਦੀ ਦੀਵਾਰ ਨੂੰ ਪਾੜ ਲੱਗਾ ਹੋਇਆ ਸੀ, ਜਦ ਉਸ ਨੇ ਦੁਕਾਨ ਦੇ ਪਿੱਛੇ ਜਾ ਕੇ ਦੇਖਿਆ ਤਾਂ ਉਥੇ ਮੋਬਾਇਲਾਂ ਦੇ ਡੱਬੇ ਖਿਲਰੇ ਪਏ ਸਨ। ਉਸਨੇ ਦੱਸਿਆ ਕਿ ਉਸ ਦਾ ਢਾਈ-ਤਿੰਨ ਲੱਖ ਦੇ ਕਰੀਬ ਨੁਕਸਾਨ ਹੋਇਆ ਹੈ। ਜਿਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।


Related News