ਚੋਰਾਂ ਨੇ ਇਲੈਕਟ੍ਰਾਨਿਕਸ ਸ਼ੋਅਰੂਮ ''ਤੇ ਧਾਵਾ ਬੋਲਿਆ

Wednesday, Oct 04, 2017 - 01:07 AM (IST)

ਚੋਰਾਂ ਨੇ ਇਲੈਕਟ੍ਰਾਨਿਕਸ ਸ਼ੋਅਰੂਮ ''ਤੇ ਧਾਵਾ ਬੋਲਿਆ

ਅਬੋਹਰ(ਸੁਨੀਲ, ਰਹੇਜਾ)—ਸੀਤੋ ਰੋਡ ਸਥਿਤ ਇਕ ਇਲੈਕਟ੍ਰਾਨਿਕਸ ਸ਼ੋਅਰੂਮ 'ਤੇ ਬੀਤੀ ਰਾਤ ਚੋਰਾਂ ਨੇ ਧਾਵਾ ਬੋਲ ਕੇ ਉਥੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸੀਤੋ ਰੋਡ ਸਥਿਤ ਕ੍ਰਿਸ਼ਨਾ ਇੰਟਰਪ੍ਰਾਈਜ਼ਜ਼ ਦੇ ਮਾਲਕ ਭੀਸ਼ਮ ਧੂੜੀਆ ਨੇ ਦੱਸਿਆ ਕਿ ਅੱਜ ਜਿਵੇਂ ਹੀ ਉਹ ਸ਼ੋਅਰੂਮ ਆਏ ਤਾਂ ਦੇਖਿਆ ਕਿ ਸ਼ੋਅਰੂਮ ਅੰਦਰ ਸਾਮਾਨ ਬਿਖਰਿਆ ਪਿਆ ਸੀ ਅਤੇ ਉਥੋਂ 19 ਐੱਲ. ਈ. ਡੀਜ਼., 2 ਮਾਈਕ੍ਰੋਵੇਵ ਓਵਨ ਸਣੇ ਕਰੀਬ ਸਵਾ 2 ਲੱਖ ਰੁਪਏ ਦਾ ਸਾਮਾਨ ਗਾਇਬ ਸੀ। ਉਨ੍ਹਾਂ ਨੇ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ। ਭੀਸ਼ਮ ਧੂੜੀਆ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੇ ਸ਼ੋਅਰੂਮ ਦੇ ਨਾਲ ਖਾਲੀ ਪਈ ਇਕ ਬਿਲਡਿੰਗ ਦੇ ਮਾਧਿਅਮ ਨਾਲ ਉਨ੍ਹਾਂ ਦੀ ਦੁਕਾਨ ਵਿਚ ਦਾਖਿਲ ਹੋ ਕੇ ਘਟਨਾ ਨੂੰ ਅੰਜਾਮ ਦਿੱਤਾ। ਸੂਚਨਾ ਮਿਲਣ 'ਤੇ ਪੁਲਸ ਉਪਕਪਤਾਨ ਗੁਰਬਿੰਦਰ ਸਿੰਘ ਮੌਕੇ 'ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ।


Related News