ਚੋਰੀ ਦੀ ਕੇਬਲ ਤਾਰ ਸਣੇ 2 ਗ੍ਰਿਫਤਾਰ

Tuesday, Oct 10, 2017 - 10:32 AM (IST)

ਫਿਰੋਜ਼ਪੁਰ (ਕੁਮਾਰ)—ਪਿੰਡ ਸਾਬੂਆਣਾ ਦੀ ਸੋਕੜ ਨਹਿਰ ਦੇ ਨਜ਼ਦੀਕ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਚੋਰੀ ਦੀ ਕੇਬਲ ਤਾਰ ਸਣੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਚ. ਸੀ. ਗੁਰਨਾਮ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਪੁਲਸ ਨੇ ਤੱਥ ਦੇ ਆਧਾਰ 'ਤੇ ਕਾਬੂ ਕਰ ਕੇ 2 ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 300 ਫੁੱਟ ਚੋਰੀ ਕੀਤੀ ਕੇਬਲ ਦੀ ਤਾਰ ਬਰਾਮਦ ਹੋਈ। ਪੁੱਛਗਿੱਛ ਕਰਨ 'ਤੇ ਫੜੇ ਗਏ ਵਿਅਕਤੀਆਂ ਨੇ ਪੁਲਸ ਨੂੰ ਆਪਣਾ ਨਾਂ ਜਗਤਾਰ ਸਿੰਘ ਉਰਫ ਤਾਰੀ ਅਤੇ ਸਤਨਾਮ ਸਿੰਘ ਉਰਫ ਕਾਲਾ ਦੱਸਿਆ, ਜਿਨ੍ਹਾਂ ਤੋਂ ਪੁਲਸ ਪੁੱਛਗਿੱਛ ਕਰ ਰਹੀ ਹੈ।


Related News