ਇੱਕੋਂ ਰਾਤ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰਾਂ ਨੇ ਹਜ਼ਾਰਾਂ ਦੀ ਨਗਦੀ ਉਡਾਈ, ਸ਼ਹਿਰ ਵਾਸੀਆਂ ''ਚ ਡਰ ਦਾ ਮਾਹੌਲ

02/27/2021 6:13:33 PM

ਭਵਾਨੀਗੜ੍ਹ (ਵਿਕਾਸ, ਕਾਂਸਲ) : ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਭਵਾਨੀਗੜ੍ਹ ਸ਼ਹਿਰ ਚੋਰਾਂ ਲਈ ਗੜ੍ਹ ਬਣਦਾ ਜਾ ਰਿਹਾ ਹੈ। ਹਾਲੇ ਪਿਛਲੇ ਦਿਨੀਂ ਇਕੋਂ ਰਾਤ ਤਿੰਨ ਮੈਡੀਕਲ ਸਟੋਰਾਂ 'ਤੇ ਹੋਈਆਂ ਚੋਰੀਆਂ ਸਬੰਧੀ ਕੋਈ ਸੁਰਾਗ ਨਹੀਂ ਮਿਲ ਸਕਿਆ ਸੀ ਕਿ ਬੀਤੀ ਰਾਤ ਵੀ ਬੇਖੌਫ ਚੋਰ ਗਿਰੋਹ ਨੇ ਬੁਲੰਦ ਹੌਂਸਲੇ ਨਾਲ ਸ਼ਹਿਰ 'ਚ ਸਥਿਤ ਚਾਰ ਵੱਖ-ਵੱਖ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਿਆ ਹਜ਼ਾਰਾਂ ਰੁਪਏ ਦੀ ਨਗਦੀ 'ਤੇ ਹੱਥ ਸਾਫ਼ ਕਰ ਦਿੱਤਾ। ਚੋਰੀ ਦੀਆਂ ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਨੂੰ ਲੈ ਕੇ ਦੁਕਾਨਾਦਾਰਾਂ ’ਚ ਡਰ ਅਤੇ ਸਹਿਮ ਪਾਇਆ ਜਾ ਰਿਹਾ ਹੈ, ਉੱਥੇ ਹੀ ਸ਼ਹਿਰ ਵਾਸੀ ਖ਼ੁਦ ਨੂੰ ਅਸੁੱਰਖਿਅਤ ਮਹਿਸੂਸ ਕਰ ਰਹੇ ਹਨ। ਸ਼ਹਿਰ ਦੇ ਬਲਿਆਲ ਰੋਡ 'ਤੇ ਸਥਿਤ ਨਾਲ-ਨਾਲ ਲੱਗਦੀਆਂ ਦੋ ਦੁਕਾਨਾਂ ਮਨੀ ਮੋਬਾਇਲ ਅਤੇ ਹਨੀ ਮੋਬਾਇਲ ਕੇਅਰ ਦੇ ਮਾਲਕਾਂ ਮਨਪ੍ਰੀਤ ਸਿੰਘ ਅਤੇ ਹਨੀ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਦੁਕਾਨਾਂ 'ਚੋਂ ਕਰੀਬ 5-5 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਨੇ ਉਕਤ ਦੁਕਾਨਾਂ 'ਚ ਪਏ ਮਹਿੰਗੇ ਮੋਬਾਈਲਾਂ ਸਮੇਤ ਹੋਰ ਸਾਮਾਨ ਨੂੰ ਸਮਾਨ ਨੂੰ ਹੱਥ ਤੱਕ ਨਹੀਂ ਲਗਾਇਆ।

PunjabKesariਇਸ ਤੋਂ ਇਲਾਵਾ ਸ਼ਹਿਰ ਦੇ ਮੇਨ ਬਾਜ਼ਾਰ ’ਚ ਸਥਿਤ ਪੰਜਾਬ ਮੈਡੀਕਲ ਹਾਲ ਦੇ ਮਾਲਕ ਅਵਤਾਰ ਸਿੰਘ ਨੇ ਵੀ ਦੱਸਿਆ ਕਿ ਉਸਦੇ ਗੁਆਂਢੀ ਦੁਕਾਨਦਾਰ ਨੇ ਅੱਜ ਸਵੇਰੇ ਉਨ੍ਹਾਂ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਦੁਕਾਨ ਦੇ ਜਿੰਦੇ ਹੀ ਨਹੀਂ ਹਨ ਤਾਂ ਉਨ੍ਹਾਂ ਨੇ ਦੁਕਾਨ 'ਤੇ ਆ ਕੇ ਦੇਖਿਆ ਕਿ ਚੋਰਾਂ ਨੇ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਮੂੰਹ ਉੱਪਰ ਵੱਲ ਨੂੰ ਮੋੜ ਕੇ ਦੁਕਾਨ 'ਚ ਪਈ ਕਰੀਬ 7 ਹਜ਼ਾਰ ਨਗਦੀ 'ਤੇ ਹੱਥ ਸਾਫ਼ ਕਰ ਦਿੱਤਾ। ਇਸੇ ਤਰ੍ਹਾਂ ਕੁੱਝ ਦੁਕਾਨਾਂ ਦੇ ਫ਼ਰਕ ਨਾਲ ਸਥਿਤ ਬੰਬੇ ਪਗੜੀ ਹਾਊਸ ਦਾ ਵੀ ਸ਼ਟਰ ਤੋੜ ਕੇ ਚੋਰ ਗੱਲੇ 'ਚ ਪਏ ਕਰੀਬ 2 ਹਜ਼ਾਰ ਰੁਪਏ ਚੋਰੀ ਲੈ ਗਏ। ਘਟਨਾਸਥਾਨ 'ਤੇ ਇਕੱਤਰ ਹੋਏ ਮੇਨ ਬਜਾਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਬਾਜ਼ਾਰ ਦੀਆਂ ਦੁਕਾਨਾਂ ਦੀ ਰਾਖੀ ਲਈ ਉਨ੍ਹਾਂ ਨੇ ਰਾਤ ਸਮੇਂ ਚੌਕੀਦਾਰ ਵੀ ਰੱਖਿਆ ਹੋਇਆ ਹੈ, ਦੇ ਬਾਵਜੂਦ ਬੇਖ਼ੌਫ਼ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

PunjabKesariਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉਠਾਏ ਅਤੇ ਦੁਕਾਨਾਦਾਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਸ਼ਹਿਰ 'ਚ ਨਿੱਤ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ 'ਤੇ ਤੁਰੰਤ ਨਕੇਲ ਕਸਣ ਦੇ ਨਾਲ ਚੋਰ ਗਿਰੋਹ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ। ਓਧਰ ਇੰਸਪੈਕਟਰ ਗੁਰਦੀਪ ਸਿੰਘ ਥਾਣਾ ਮੁਖੀ ਭਵਾਨੀਗੜ੍ਹ ਨੇ ਕਿਹਾ ਕਿ ਪੁਲਸ ਵੱਲੋਂ ਸਪੈਸ਼ਲ ਟੀਮ ਬਣਾ ਕੇ ਚੋਰੀਆਂ ਦੇ ਸੁਰਾਗ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਹਿਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਰ ਗਿਰੋਹ ਜਲਦ ਹੀ ਸਲਾਖਾ ਪਿੱਛੇ ਹੋਵੇਗਾ।

PunjabKesari


Anuradha

Content Editor

Related News