ਮਾਮਲਾ ਫੰਡ ਦੀ ਬਰਬਾਦੀ ਰੋਕਣ ਦਾ : ਵਿਕਾਸ ਕਾਰਜਾਂ ਦੀ ਚੈਕਿੰਗ ਲਈ ਫਿਰ ਤੋਂ ਫੀਲਡ ’ਚ ਉਤਰੇ ਜ਼ੋਨਲ ਕਮਿਸ਼ਨਰ

Monday, Jul 03, 2023 - 02:27 PM (IST)

ਮਾਮਲਾ ਫੰਡ ਦੀ ਬਰਬਾਦੀ ਰੋਕਣ ਦਾ : ਵਿਕਾਸ ਕਾਰਜਾਂ ਦੀ ਚੈਕਿੰਗ ਲਈ ਫਿਰ ਤੋਂ ਫੀਲਡ ’ਚ ਉਤਰੇ ਜ਼ੋਨਲ ਕਮਿਸ਼ਨਰ

ਲੁਧਿਆਣਾ (ਹਿਤੇਸ਼) : ਹਲਕਾਵਾਰ ਵਿਕਾਸ ਕਾਰਜਾਂ ਦੀ ਲੋੜ ਨੂੰ ਲੈ ਕੇ ਸਪੱਸ਼ਟ ਰਿਪੋਰਟ ਨਾ ਆਉਣ ਦੇ ਮੱਦੇਨਜ਼ਰ ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਦੇ ਨਿਰਦੇਸ਼ ’ਤੇ ਜ਼ੋਨਲ ਕਮਿਸ਼ਨਰਾਂ ਵਲੋਂ ਫਿਰ ਤੋਂ ਫੀਲਡ ’ਚ ਉੱਤਰ ਕੇ ਕ੍ਰਾਸ ਚੈਕਿੰਗ ਕੀਤੀ ਗਈ ਹੈ। ਇਸ ਮਾਮਲੇ ’ਚ ਕਮਿਸ਼ਨਰ ਵਲੋਂ ਜ਼ੋਨਲ ਕਮਿਸ਼ਨਰਾਂ ਨੂੰ ਹਲਕਾਵਾਰ ਵਿਕਾਸ ਕਾਰਜਾਂ ਲਈ ਮਾਰਕ ਕੀਤੀ ਗਈ ਸਾਈਟ ਨੂੰ ਲੈ ਕੇ ਗਰਊਂਡ ਰਿਪੋਰਟ ਜੁਟਾਉਣ ਲਈ ਬੋਲਿਆ ਗਿਆ ਹੈ ਪਰ ਸਪੱਸ਼ਟ ਰਿਪੋਰਟ ਨਾ ਹੋਣ ਕਾਰਨ ਟੈਕਨੀਕਲ ਕਮੇਟੀ ਦੀ ਬੈਠਕ ’ਚ ਹਲਕਾਵਾਰ ਵਿਕਾਸ ਕਾਰਜਾਂ ਦੇ ਟੈਂਡਰ ਲਗਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਇਸ ਦੇ ਮੱਦੇਨਜ਼ਰ ਕਮਿਸ਼ਨਰ ਵਲੋਂ ਜ਼ੋਨਲ ਕਮਿਸ਼ਨਰਾਂ ਨੂੰ ਕਲੀਅਰ ਰਿਪੋਰਟ ਕਰਨ ਲਈ ਬੋਲਿਆ ਗਿਆ ਹੈ ਕਿ ਵਿਕਾਸ ਕਾਰਜਾਂ ਨੂੰ ਨਵੇਂ ਸਿਰੇ ਤੋਂ ਕਰਵਾਉਣ ਦੀ ਲੋੜ ਹੈ ਜਾਂ ਨਹੀ, ਜਿਸ ਨੂੰ ਲੈ ਕੇ ਜ਼ੋਨਲ ਕਮਿਸ਼ਨਰ ਛੁੱਟੀ ਵਾਲੇ ਦਿਨ ਫਿਰ ਫੀਲਡ ’ਚ ਉੱਤਰੇ ਇਸ ਦੌਰਾਨ ਜਿੱਥੇ ਬੀ. ਐਂਡ ਆਰ. ਬ੍ਰਾਂਚ ਦੇ ਅਧਿਕਾਰੀਆਂ ਵਲੋਂ ਇਹ ਰਿਕਾਰਡ ਨਹੀਂ ਦਿੱਤਾ ਜਾ ਰਿਹਾ ਹੈ ਕਿ ਸੜਕਾਂ ਦਾ ਨਿਰਮਾਣ ਪਹਿਲਾਂ ਕਦੋਂ ਹੋਇਆ ਸੀ। ਉੇੱਥੇ ਕੁਝ ਜਗ੍ਹਾ ਨਵੇਂ ਸਿਰੇ ਤੋਂ ਵਿਕਾਸ ਕਾਰਜ ਕਰਵਾਉਣ ਲਈ ਮਾਰਕ ਕੀਤੀ ਗਈ ਸਾਈਟ ਦੀ ਪੈਮਾਇਸ਼ ’ਚ ਗੜਬੜੀ ਸਾਹਮਣੇ ਆਈ ਹੈ, ਜਿਸ ਦੀ ਆੜ ਵਿਚ ਬੀ. ਐਂਡ ਆਰ. ਬ੍ਰਾਂਚ ਦੇ ਅਧਿਕਾਰੀਆਂ ਵਲੋਂ ਨਗਰ ਨਿਗਮ ਨੂੰ ਨੁਕਸਾਨ ਅਤੇ ਠੇਕੇਦਾਰ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਰਿਪੋਰਟ ਵੀ ਜ਼ੋਨਲ ਕਮਿਸ਼ਨਰਾਂ ਵਲੋਂਂ ਵਿਕਾਸ ਕਾਰਜਾਂ ਦੀ ਜਰੂਰਤ ਹੋਣ ਜਾਂ ਨਾ ਹੋਣ ਦੀ ਸਿਫਾਰਿਸ਼ ਦੇ ਨਾਲ ਕਮਿਸ਼ਨਰ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਨਹੀਂ ਸੇਫ ਲੁਧਿਆਣਵੀ : ਸ਼ਹਿਰ ’ਚ ਸਨੈਚਰਾਂ ਦੀ ਦਹਿਸ਼ਤ, ਰੋਜ਼ਾਨਾ 3 FIR ਦਰਜ, ਇਸ ਤੋਂ ਕਿਤੇ ਵੱਧ ਹਨ ਸ਼ਿਕਾਇਤਾਂ

ਠੀਕ ਹਾਲਤ ਵਾਲੀ ਸੜਕਾਂ ਦੇ ਕੁਝ ਹਿੱਸਿਆਂ ਦੀ ਰਿਪੇਅਰ ਚੱਲ ਸਕਦੈ ਕੰਮ
ਜ਼ੋਨਲ ਕਮਿਸ਼ਨਰਾਂ ਦੀ ਚੈਕਿੰਗ ’ਚ ਇਹ ਖੁਲਾਸਾ ਹੋਇਆ ਹੈ ਕਿ ਠੀਕ ਹਾਲਤ ਵਾਲੀਆਂ ਸੜਕਾਂ ਦੇ ਕੁਝ ਹਿੱਸੇ ਦੀ ਰਿਪੇਅਰ ਨਾਲ ਕੰਮ ਚੱਲ ਸਕਦਾ ਹੈ। ਇਸ ਦੀ ਪੁਸ਼ਟੀ ਵਾਰਡ ਨੰ. 39 ਦੇ ਸਾਬਕਾ ਕੌਂਸਲਰ ਵਲੋਂ ਸੀ. ਐੱਮ. ਨੂੰ ਕੀਤੀ ਗਈ ਸ਼ਿਕਾਇਤ ਵਿਚ ਹੋ ਚੁੱਕੀ ਹੈ, ਜਿਸ ’ਚ ਜ਼ੋਨ-ਸੀ ਦੀ ਬੀ. ਐਂਡ ਆਰ. ਬ੍ਰਾਂਚ ਦੇ ਐਕਸੀਅਨ ਰਾਕੇਸ਼ ਸਿੰਗਲਾ ’ਤੇ ਇਕ ਸਾਲ ਪਹਿਲਾਂ ਬਣੀਆਂ 3 ਸੜਕਾਂ ਦੀ ਠੀਕ ਹਾਲਤ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਬਣਾਊਣ ਦੀ ਸਿਫਾਰਿਸ਼ ਕੀਤੀ ਗਈ ਹੈ, ਜਿਸ ਨੂੰ ਲੈ ਕੇ ਐਕਸੀਅਨ ਰਾਕੇਸ਼ ਸਿੰਗਲਾ ਖਿਲਾਫ ਸਰਕਾਰੀ ਫੰਡ ਦੀ ਬਰਬਾਦੀ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ : 

ਇਹ ਹੈ ਬੀ. ਐਂਡ ਆਰ. ਬ੍ਰਾਂਚ ਦੇ ਅਧਿਕਾਰੀਆਂ ਦੀ ਦਲੀਲ
ਜ਼ੋਨਲ ਕਮਿਸ਼ਨਰਾਂ ਦੀ ਕ੍ਰਾਸ ਚੈਕਿੰਗ ਦੌਰਾਨ ਠੀਕ ਹਾਲਤ ਵਾਲੇ ਵਿਕਾਸ ਕਾਰਜਾਂ ਨੂੰ ਬੀ. ਐਂਡ ਆਰ. ਬ੍ਰਾਂਚ ਦੇ ਅਧਿਕਾਰੀਆਂ ਵਲੋਂ ਨਵੇਂ ਸਿਰੇ ਤੋਂ ਕਰਵਾਉਣ ਦੀ ਸਿਫਾਰਿਸ਼ ਕਰਨ ਦੀ ਜੋ ਗੱਲ ਸਾਹਮਣੇ ਆਈ ਹੈ, ਉਸ ਨੂੰ ਲੈ ਕੇ ਬੀ. ਐਂਡ ਆਰ. ਬ੍ਰਾਂਚ ਦੇ ਅਧਿਕਾਰੀਆਂ ਦੀ ਦਲੀਲ ਹੈ ਕਿ ਜੋ ਵਿਕਾਸ ਕਾਰਜ ਹੁਣ ਠੀਕ ਹਾਲਤ ’ਚ ਨਜ਼ਰ ਆ ਰਹੇ ਹਨ, ਉਹ ਵਿਕਾਸ ਕਾਰਜ ਅਗਾਮੀ ਮਾਨਸੂਨ ਸੀਜ਼ਨ ਦੇ ਦੌਰਾਨ ਟਿਕ ਨਹੀਂ ਪਾਉਣਗੇ, ਜਿਸ ਦੇ ਮੱਦੇਨਜ਼ਰ ਕੁਝ ਹਿੱਸੇ ਦੀ ਬਜਾਏ ਪੂਰੀਆਂ ਸੜਕਾਂ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ : ਮੰਤਰੀ ਕੁਲਦੀਪ ਧਾਲੀਵਾਲ ਦੇ ਯਤਨਾਂ ਸਦਕਾ ਇਰਾਕ ’ਚ ਫਸੀ ਕੁੜੀ ਘਰ ਪਰਤੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News