ਸ਼ਮਸ਼ਾਨਘਾਟ ਦੀ ਸ਼ੈੱਡ ਨਾਲ ਨੌਜਵਾਨ ਨੇ ਲਿਆ ਫਾਹਾ
Tuesday, Apr 17, 2018 - 05:37 AM (IST)
ਕਰਤਾਰਪੁਰ, (ਸਾਹਨੀ)- ਸ਼ਮਸ਼ਾਨਘਾਟ ਵਿਖੇ ਲੋਕਾਂ ਲਈ ਬਣੀ ਸ਼ੈੱਡ ਹੇਠ ਇਕ ਕਰੀਬ 20 ਸਾਲ ਦੇ ਨੌਜਵਾਨ ਨੇ ਚੁੰਨੀ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਸੰਬੰਧੀ ਸਵੇਰੇ ਕਰੀਬ 7 ਵਜੇ ਲੋਕਾਂ ਨੇ ਲਾਸ਼ ਵੇਖੀ ਅਤੇ ਪੁਲਸ ਨੂੰ ਸੂਚਿਤ ਕੀਤਾ। ਜਾਣਕਾਰੀ ਅਨੁਸਾਰ ਪੁਲਸ ਨੂੰ ਮ੍ਰਿਤਕ ਦੀ ਮਾਂ ਊਸ਼ਾ ਰਾਣੀ ਨੇ ਰੋਂਦੇ ਵਿਲਖਦੇ ਦੱਸਿਆ ਕਿ ਉਸਦਾ ਛੋਟਾ ਬੇਟਾ ਬਾਂਕੇ ਲਾਲ ਉਰਫ ਬੰਕੇਸ਼ ਉਰਫ ਸੰਨੀ ਪੁੱਤਰ ਰਾਮ ਦਾਸ ਰਾਤ ਕਰੀਬ 12 ਵਜੇ ਤੋਂ ਬਾਅਦ ਘਰੋਂ ਗਿਆ ਅਤੇ ਸਵੇਰੇ ਉਨ੍ਹਾਂ ਨੂੰ ਖੁਦਕੁਸ਼ੀ ਦੀ ਖਬਰ ਮਿਲ ਗਈ। ਪੁਲਸ ਨੇ ਮਾਤਾ ਦੇ ਬਿਆਨਾਂ 'ਤੇ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀ।
