ਨੌਜਵਾਨ ਨੇ ਲਿਆ ਫਾਹਾ
Monday, Aug 21, 2017 - 01:14 AM (IST)

ਲਹਿਰਾਗਾਗਾ,(ਜਿੰਦਲ, ਗਰਗ)— ਥਾਣਾ ਧਰਮਗੜ੍ਹ 'ਚ ਪੈਂਦੇ ਪਿੰਡ ਲਦਾਲ ਦੇ ਇਕ ਨੌਜਵਾਨ ਨੇ ਘਰ 'ਚ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਇਸ ਘਟਨਾ ਬਾਰੇ ਥਾਣਾ ਧਰਮਗੜ੍ਹ ਦੇ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਹਰਦੀਪ ਸਿੰਘ (20) ਪੁੱਤਰ ਮਹਿੰਦਰ ਸਿੰਘ, ਜੋ 12ਵੀਂ ਜਮਾਤ ਦਾ ਵਿਦਿਆਰਥੀ ਸੀ, ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਸ਼ਨੀਵਾਰ ਰਾਤ ਨੂੰ ਫਾਹਾ ਲੈ ਲਿਆ । ਲਾਸ਼ ਸੁਨਾਮ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਥਾਣਾ ਧਰਮਗੜ੍ਹ ਦੀ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।