ਜਲੰਧਰ : ਫਲਾਈਓਵਰ ਤੋਂ ਨੌਜਵਾਨ ਕੁੜੀ ਨੇ ਮਾਰੀ ਛਾਲ, ਹਸਪਤਾਲ 'ਚ ਦਾਖਲ

Friday, Jan 01, 2021 - 09:59 PM (IST)

ਜਲੰਧਰ : ਫਲਾਈਓਵਰ ਤੋਂ ਨੌਜਵਾਨ ਕੁੜੀ ਨੇ ਮਾਰੀ ਛਾਲ, ਹਸਪਤਾਲ 'ਚ ਦਾਖਲ

ਜਲੰਧਰ- ਨਵੇਂ ਸਾਲ ਦੇ ਪਹਿਲੇ ਦਿਨ ਜਲੰਧਰ ਜ਼ਿਲ੍ਹੇ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆ ਰਹੀ ਹੈ। ਸ਼ੁੱਕਰਵਾਰ  ਬੀ. ਐੱਮ. ਸੀ. ਚੌਕ ਦੇ ਫਲਾਈਓਵਰ ਤੋਂ ਇਕ ਨੌਜਵਾਨ ਕੁੜੀ ਵਲੋਂ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਭਿਆਨਕ ਦ੍ਰਿਸ਼ ਨੂੰ ਦੇਖ ਕੇ ਉੱਥੇ ਦੇ ਲੋਕਾਂ ਦੇ ਹੋਸ਼ ਉੱਡ ਗਏ। ਕੁੜੀ ਦੀ ਪਹਿਚਾਣ ਜੋਤੀ ਸ਼ਰਮਾ ਪੁੱਤਰੀ ਸੁਰੇਸ਼ ਕੁਮਾਰ ਨਿਵਾਸੀ ਪ੍ਰੀਤ ਨਗਰ ਦੇ ਰੂਪ ’ਚ ਹੋਈ ਹੈ।

PunjabKesari
ਫਿਲਹਾਲ ਮੌਕੇ ’ਤੇ ਪਹੁੰਚੀ ਪੁਲਸ ਨੇ ਉਸ ਕੁੜੀ ਨੂੰ ਗੱਡੀ ’ਚ ਲਿਜਾ ਕੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਅਜੇ ਤਕ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਕੁੜੀ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਿਉਂ ਕੀਤੀ। ਪੁਲਸ ਜਾਂਚ ਕਰ ਰਹੀ ਹੈ।

PunjabKesari
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News