ਸਮਾਣਾ ਦੇ ਪਿੰਡ ਗੱਜੂਮਾਜਰਾ ’ਚ ਵੋਟਾਂ ਪੈਣ ਦਾ ਕੰਮ ਰੁਕਿਆ
Tuesday, Oct 15, 2024 - 09:13 AM (IST)

ਪਟਿਆਲਾ (ਪਰਮੀਤ) : ਪਟਿਆਲਾ ਜ਼ਿਲ੍ਹੇ ਦੇ ਸਮਾਣਾ ਬਲਾਕ ਦੇ ਪਿੰਡ ਗੱਜੂਮਾਜਰਾ ਵਿਚ ਵੋਟਾਂ ਪੈਣ ਦਾ ਕੰਮ ਰੁਕ ਗਿਆ ਹੈ। ਪਿੰਡ ਦੇ ਸਰਕਾਰੀ ਸੀਨੀਅਰ ਸਮਾਰਟ ਸਕੂਲ ਵਿਚ ਪੋਲਿੰਗ ਬੂਥ ਸਥਾਪਿਤ ਹੈ। ਅੰਦਰ ਪੋਲਿੰਗ ਟੀਮ ਵੀ ਮੌਜੂਦ ਹੈ ਪਰ ਬਾਹਰ ਤਾਇਨਾਤ ਪੁਲਸ ਨੇ ਵੋਟਰਾਂ ਅਤੇ ਕਿਸੇ ਨੂੰ ਵੀ ਅੰਦਰ ਜਾਣ ਤੋਂ ਰੋਕ ਦਿੱਤਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਹੁਕਮਾਂ ’ਤੇ ਚੋਣ ਰੋਕ ਦਿੱਤੀ ਗਈ ਹੈ।