ਮਾਸੂਮ ਦਿਲਰੋਜ਼ ਦਾ ਕਤਲ ਕਰਨ ਵਾਲੀ ਔਰਤ ਦੋਸ਼ੀ ਕਰਾਰ, 15 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ
Saturday, Apr 13, 2024 - 02:01 PM (IST)
ਲੁਧਿਆਣਾ (ਮਹਿਰਾ) : ਸਾਲ 2021 ’ਚ 2 ਸਾਲ, 9 ਮਹੀਨੇ ਦੀ ਮਾਸੂਮ ਬੱਚੀ ਦਿਲਰੋਜ਼ ਨੂੰ ਅਗਵਾ ਕਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ’ਚ ਕੁਆਲਿਟੀ ਰੋਡ, ਸ਼ਿਮਲਾਪੁਰੀ, ਲੁਧਿਆਣਾ ਦੀ ਇਕ ਔਰਤ ਨੀਲਮ ਨੂੰ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ।
ਮਹਿਲਾ ਮੁਲਜ਼ਮ ਨੇ ਬੱਚੀ ਨੂੰ ਜ਼ਮੀਨ ’ਚ ਜ਼ਿੰਦਾ ਦਫ਼ਨਾ ਦਿੱਤਾ ਸੀ ਅਤੇ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ ਸੀ। ਦੋਸ਼ੀ ਔਰਤ ਨੂੰ ਸਜ਼ਾ 15 ਅਪ੍ਰੈਲ ਨੂੰ ਸੁਣਾਈ ਜਾਵੇਗੀ। ਬਹਿਸ ਦੌਰਾਨ ਪੀੜਤ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਜ਼ੋਰ ਦੇ ਕੇ ਕਿਹਾ ਕਿ ਮਾਸੂਮ ਦੇ ਕਤਲ ਨੇ ਨਗਰ ਹੀ ਨਹੀਂ, ਪੰਜਾਬ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਸੀ। ਪੀੜਤ ਮੁਲਜ਼ਮ ਦਾ ਜਾਣਕਾਰ ਸੀ ਕਿਉਂਕਿ ਉਹ ਉਸ ਦਾ ਗੁਆਂਢੀ ਸੀ। ਜ਼ਿੰਦਾ ਦਫ਼ਨਾਏ ਜਾਣ ਕਾਰਨ ਬੱਚੇ ਨੂੰ ਹੋਇਆ ਦਰਦ ਅਸਾਧਾਰਣ ਹੈ।
ਇਹ ਵੀ ਪੜ੍ਹੋ : PU ਨਾਲ ਸਬੰਧਿਤ ਕਾਲਜਾਂ 'ਚ ਪੜ੍ਹਨ ਵਾਲੇ ਵਿਦਿਆਰਥੀ ਦੇਣ ਧਿਆਨ, ਵਧਾਈ ਗਈ ਫ਼ੀਸ
ਅਸਲ ਵਿਚ ਜ਼ਿੰਦਾ ਦਫ਼ਨਾਏ ਜਾਣ ਦੀ ਘਟਨਾ ਭਿਆਨਕ ਮੌਤ ਦੀ ਸੂਚੀ ’ਚ ਕਾਫੀ ਉੱਪਰ ਹੈ। ਜਦੋਂ ਅਦਾਲਤ ਨੇ ਉਸ ਔਰਤ ਨੂੰ ਦੋਸ਼ੀ ਠਹਿਰਾਇਆ ਤਾਂ ਇਸਤਗਾਸਾ ਧਿਰ ਨੇ ਉਸ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ, ਜਦੋਂਕਿ ਦੋਸ਼ੀ ਔਰਤ ਦੇ ਵਕੀਲ ਨੇ ਨਰਮੀ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਮੁਲਜ਼ਮ ਔਰਤ ਨੀਲਮ ਨੇ ਢਾਈ ਸਾਲਾ ਦਿਲਰੋਜ਼ ਨੂੰ ਸਲੇਮ ਟਾਬਰੀ ਇਲਾਕੇ 'ਚ ਜ਼ਮੀਨ 'ਚ ਜ਼ਿੰਦਾ ਦਫ਼ਨਾ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8