ਭੁੱਕੀ ਸਣੇ ਔਰਤ ਤੇ ਮਰਦ ਕਾਬੂ
Thursday, Nov 23, 2017 - 05:32 AM (IST)

ਸੰਗਤ ਮੰਡੀ, (ਮਨਜੀਤ)- ਪੁਲਸ ਵੱਲੋਂ ਪਿੰਡ ਕੁਟੀ ਕਿਸ਼ਨਪੁਰਾ ਵਿਖੇ ਇਕ ਮਰਦ ਤੇ ਔਰਤ ਨੂੰ 6 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਬੁੱਧ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਜਦ ਪੁਲਸ ਪਾਰਟੀ ਉਕਤ ਪਿੰਡ ਨਜ਼ਦੀਕ ਪਹੁੰਚੀ ਤਾਂ ਡੱਬਵਾਲੀ ਵਾਲੇ ਪਾਸਿਓਂ ਇਕ ਔਰਤ ਤੇ ਮਰਦ ਸ਼ੱਕੀ ਹਾਲਾਤ 'ਚ ਪੈਦਲ ਤੁਰੇ ਆ ਰਹੇ ਸਨ, ਜਦ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਰੋਕ ਕੇ ਹੱਥ 'ਚ ਫੜੇ ਥੈਲਿਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ 'ਚੋਂ 6 ਕਿਲੋ ਭੁੱਕੀ ਬਰਾਮਦ ਹੋਈ। ਫੜੇ ਗਏ ਔਰਤ ਤੇ ਮਰਦ ਦੀ ਪਛਾਣ ਕੇਵਲ ਕੁਮਾਰ ਪੁੱਤਰ ਮਦਨ ਲਾਲ ਵਾਸੀ ਜੈਤੋ ਮੰਡੀ ਤੇ ਬੰਸੋ ਕੌਰ ਪਤਨੀ ਮੋਹਨ ਸਿੰਘ ਵਾਸੀ ਬਠਿੰਡਾ ਵਜੋਂ ਹੋਈ ਹੈ। ਪੁਲਸ ਵੱਲੋਂ ਉਕਤ ਦੋਵਾਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ ਗਿਆ ਹੈ।